08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸਰਕਾਰ ਦੀ ਧੱਕੇਸ਼ਾਹੀ ਦੇ ਵਿਰੁੱਧ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਗ਼ੈਰ ਰਾਜਨੀਤਿਕ ਦਲ ਵਲੋਂ ਵਿਸ਼ਾਲ ਮੀਟਿੰਗ <br/>

Ad Position 21
No active advertisement
ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਕੀਤੀ ਮੀਟਿੰਗ ਦੌਰਾਨ ਪ੍ਰਧਾਨ ਸੁਖਜੀਤ ਸਿੰਘ, ਸਕੱਤਰ ਮਨਜੀਤ ਸਿੰਘ ਅਤੇ ਮੁਖਤਾਰ ਸਿੰਘ ਉਗਰੇਵਾਲ ਤੇ ਹੋਰ | ਤਸਵੀਰ : ਕੁਲਦੀਪ ਸਿੰਘ ਸੋਨੂੰ <br/> 04-01-2026
ਧਿਆਨਪੁਰ, 3 ਜਨਵਰੀ (ਕੁਲਦੀਪ ਸਿੰਘ ਸੋਨੂੰ)-ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੁੱਧ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਗੈਰ ਰਾਜਨੀਤਿਕ ਦਲ ਪੰਜਾਬ ਵਲੋਂ ਪਿੰਡ ਉਗਰੇਵਾਲ ਵਿਚ ਵਿਸ਼ਾਲ ਰੋਸ ਮੀਟਿੰਗ ਕੀਤੀ ਗਈ, ਜਿਸ ਵਿਚ ਉਚੇਚੇ ਤੌਰ 'ਤੇ ਪ੍ਰਧਾਨ ਸੁਖਜੀਤ ਸਿੰਘ ਹਰਦੋਝੰਡੇ, ਜਨਰਲ ਸਕੱਤਰ ਪੰਜਾਬ ਮਨਜੀਤ ਸਿੰਘ ਬਾਜਵਾ ਕੋਟਲੀ ਅਤੇ ਕੋਰ ਕਮੇਟੀ ਮੈਂਬਰ ਮੁਖਤਾਰ ਸਿੰਘ ਉਗਰੇਵਾਲ ਨੇ ਸ਼ਿਰਕਤ ਕੀਤੀ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਧ੍ਰੋਅ ਕਮਾਇਆ ਹੈ | ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਜਿੱਪ ਵਾਲੇ ਮੀਟਰ, ਬਿਜਲੀ ਬਿੱਲ 2025 ਅਤੇ ਐੱਮ.ਐੱਸ.ਪੀ. ਤੋਂ ਇਲਾਵਾ ਬਹੁਤ ਸਾਰੇ ਸਰਕਾਰ ਵਲੋਂ ਕਿਸਾਨਾਂ ਦੇ ਵਿਰੋਧ ਵਿਚ ਲਏ ਫ਼ੈਸਲਿਆਂ ਦਾ ਵਿਰੋਧ ਕੀਤਾ ਗਿਆ ਹੈ | ਜਨਰਲ ਸਕੱਤਰ ਮਨਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਧਰਨੇ ਵਿਚ ਸ਼ਾਮਿਲ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਤੇ ਹੋਰ ਕੀਮਤੀ ਸਾਮਾਨ ਜੋ ਸਰਕਾਰ ਦੀ ਸ਼ਹਿ 'ਤੇ ਚੋਰੀ ਕੀਤਾ ਗਿਆ ਸੀ, ਉਸ ਨੂੰ ਵਾਪਸ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਬਸੰਤਕੋਟ ਮੀਡੀਆ ਪ੍ਰਧਾਨ ਪੰਜਾਬ, ਸਰਬਜੀਤ ਸਿੰਘ ਸਾਬੀ ਬੰਬ, ਕੁਲਦੀਪ ਸਿੰਘ ਲਾਡੀ ਪ੍ਰਧਾਨ ਚੰਦੂਮਾਂਝਾ, ਕੁਲਵੰਤ ਸਿੰਘ ਮੰਮਣ ਹਮਾਰਾ ਪੰਪ ਵਾਲੇ, ਰਣਜੀਤ ਸਿੰਘ ਉਮਰਵਾਲ, ਪ੍ਰਧਾਨ ਬਚਿੱਤਰ ਸਿੰਘ ਉਮਰਵਾਲ, ਰਣਜੀਤ ਸਿੰਘ ਉਗਰੇਵਾਲ, ਸੁਰਜੀਤ ਸਿੰਘ ਉਮਰਵਾਲ, ਬਿਕਰਮਜੀਤ ਸਿੰਘ ਰਾਜੀਨੰਗਲ, ਗੁਰਸ਼ਰਨ ਸਿੰਘ ਚੰਦੂਮਾਂਝਾ, ਹਰਭਜਨ ਸਿੰਘ ਜੇ.ਈ., ਚਰਨਜੀਤ ਸਿੰਘ ਉਗਰੇਵਾਲ, ਰਣਜੀਤ ਸਿੰਘ ਬਸੰਤਕੋਟ, ਸਤਨਾਮ ਸਿੰਘ, ਸੁਵਿੰਦਰ ਸਿੰਘ ਖਹਿਰਾ ਆੜ੍ਹਤੀ ਚੰਦੂ ਮਾਂਝਾ, ਪਰਮਜੀਤ ਸਿੰਘ, ਤਰਸੇਮ ਸਿੰਘ ਭਾਲੋਵਾਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ 46ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ 16, 17, 18 ਜਨਵਰੀ ਨੂੰ <br/>
Ad Position 24