ਘੁਮਾਣ, 3 ਜਨਵਰੀ (ਬੰਮਰਾਹ)-46ਵਾਂ ਬਾਬਾ ਨਾਮਦੇਵ ਯਾਦਗਾਰੀ ਅੰਤਰਰਾਸ਼ਟਰੀ ਖੇਡ ਮੇਲਾ ਘੁਮਾਣ ਦੀ ਧਰਤੀ 'ਤੇ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਵਲੋਂ ਕਰਵਾਇਆ ਜਾ ਰਿਹਾ ਹੈ | ਖੇਡ ਮੇਲੇ ਸਬੰਧੀ ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਅਠਵਾਲ ਨੇ ਦੱਸਿਆ ਕਿ 46ਵੇਂ ਅੰਤਰਰਾਸ਼ਟਰੀ ਖੇਡ ਮੇਲੇ ਵਿਚ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਤੋਂ ਇਲਾਵਾ ਅਮਰੀਕਾ ਵਿਚ ਵੱਸਦੇ ਅਮਰਬੀਰ ਸਿੰਘ ਘੁਮਾਣ ਯੂ.ਐੱਸ.ਏ. ਅਤੇ ਹਰਸ਼ਰਨ ਸਿੰਘ ਘੁਮਾਣ ਯੂ.ਐੱਸ.ਏ. ਵਲੋਂ 11 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਲਦੇਵ ਸਿੰਘ ਕੰਗ ਯੂ.ਐੱਸ.ਏ., ਦਵਿੰਦਰ ਸਿੰਘ ਸੰਧੂ ਸੰਧਵਾਂ ਅਮਰੀਕਾ, ਹਰਵੰਤ ਸਿੰਘ ਚੌਲ ਚੱਕ ਯੂ.ਐੱਸ.ਏ., ਦੇਸਰਾਜ ਸਿੰਘ ਧੁੱਗਾ ਸਾਬਕਾ ਵਿਧਾਇਕ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ, ਡਾ. ਕਮਲਜੀਤ ਸਿੰਘ ਕੇ.ਜੇ., ਸਵਰਗਵਾਸੀ ਸਵਿੰਦਰ ਸਿੰਘ ਸੰਧਵਾਂ ਦਾ ਪਰਿਵਾਰ, ਇੰਜੀਨੀਅਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਸਾਬਕਾ ਉਪ ਚੇਅਰਮੈਨ ਐੱਸ.ਸੀ. ਸੈੱਲ ਪੰਜਾਬ, ਰਾਜਨਬੀਰ ਸਿੰਘ ਘੁਮਾਣ, ਬਲਜੀਤ ਸਿੰਘ ਬਿੱਟੂ ਸ਼ਾਹ ਭੋਮਾ ਯੂ.ਐੱਸ.ਏ., ਨਵਕਿਰਨ ਸਿੰਘ ਕੈਨੇਡਾ ਚੌਲ ਚੱਕ, ਮਾਸਟਰ ਬਲਦੇਵ ਸਿੰਘ ਕੈਨੇਡਾ ਚੌਲ ਚੱਕ, ਬਾਬਾ ਚੈਨ ਸਿੰਘ ਡੋਗਰ ਮਹੇਸ਼, ਮਨਜੋਤ ਸਿੰਘ ਮਨੂੰ ਅਠਵਾਲ ਯੂ.ਕੇ., ਰੋਮੀ ਯੂ.ਐੱਸ.ਏ. ਮਾੜੀ ਬੁੱਚੀਆਂ, ਗੁਰਮਹੰਤ ਸਿੰਘ ਮਹੰਤਾਂ ਭਗਤੂਪੁਰ ਯੂ.ਕੇ., ਪ੍ਰਤਾਪ ਸਿੰਘ ਸੋਢੀ ਯੂ.ਐੱਸ.ਏ., ਹਰਜਿੰਦਰ ਸਿੰਘ ਬਰਿਆਰ ਯੂ.ਐੱਸ.ਏ., ਗੁਰਪਿੰਦਰ ਸਿੰਘ ਖੱਖ ਨੰਗਲ ਯੂ.ਕੇ. ਤੋਂ ਇਲਾਵਾ ਹੋਰ ਐੱਨ.ਆਰ.ਆਈ. ਵੀਰਾਂ ਤੇ ਕਲੱਬ ਦੇ ਮੈਂਬਰਾਂ ਵਲੋਂ ਇਸ ਖੇਡ ਮੇਲੇ ਲਈ ਵੱਡੀ ਰਾਸ਼ੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਖੇਡ ਮੇਲੇ ਦੇ ਪਹਿਲੇ ਦਿਨ 16 ਜਨਵਰੀ ਨੂੰ 35 ਕਿਲੋ ਤੇ 45 ਕਿਲੋ ਕਬੱਡੀ ਦੇ ਖਿਡਾਰੀਆਂ ਦਾ ਸ਼ੋਅ ਮੈਚ ਹੋਵੇਗਾ | ਅਥਲੈਟਿਕਸ ਦੇ ਮੁਕਾਬਲਿਆਂ ਵਿਚ ਅੰਡਰ-14 ਤੇ 17 ਲੜਕੇ ਵਿਚ 100 ਮੀਟਰ, 800 ਮੀਟਰ ਅਤੇ ਉੱਚੀ ਛਾਲ ਦੇ ਮੁਕਾਬਲੇ ਹੋਣਗੇ | ਇਸੇ ਤਰ੍ਹਾਂ ਵਾਲੀਬਾਲ ਅੰਡਰ-19 ਸਾਲ ਦੀਆਂ ਪਹਿਲੀਆਂ ਪਹੁੰਚੀਆਂ 6 ਟੀਮਾਂ ਦੇ ਮੁਕਾਬਲੇ ਹੋਣਗੇ | ਹਾਕੀ ਦੇ ਅੰਡਰ-16 ਦੇ ਮੈਚ ਸ਼ੁਰੂ ਹੋਣਗੇ | 17 ਜਨਵਰੀ ਨੂੰ ਦੂਸਰੇ ਦਿਨ 55 ਕਿਲੋ ਕਬੱਡੀ ਕਲੱਬ ਦੀਆਂ ਟੀਮਾਂ ਦੇ ਮੈਚ ਕਰਵਾਏ ਜਾਣਗੇ | ਵਾਲੀਬਾਲ ਆਲ ਓਪਨ ਦੀਆਂ ਪਹਿਲੀਆਂ 8 ਟੀਮਾਂ ਦੇ ਮੈਚ ਸ਼ੁਰੂ ਕਰਵਾਏ ਜਾਣਗੇ | ਹਾਕੀ ਦੇ ਫਾਈਨਲ ਮੁਕਾਬਲੇ ਹੋਣਗੇ, ਰੱਸਾਕੱਸੀ ਅੰਡਰ-19 ਦੀਆਂ 4 ਟੀਮਾਂ ਦੇ ਫਾਈਨਲ ਮੈਚ ਅਤੇ 60 ਸਾਲਾ ਬਜ਼ੁਰਗਾਂ ਦੀ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਖੇਡ ਮੇਲੇ ਦੇ ਅਖੀਰਲੇ ਦਿਨ 18 ਜਨਵਰੀ 97 ਕਿਲੋ ਕਬੱਡੀ ਦੀਆਂ ਪਹਿਲੀਆਂ 8 ਟੀਮਾਂ ਦੇ ਮੈਚ ਹੋਣਗੇ | ਇਨ੍ਹਾਂ ਟੀਮਾਂ ਵਿਚੋਂ ਜੇਤੂ ਟੀਮਾਂ ਨੂੰ 60 ਹਜ਼ਾਰ ਪਹਿਲਾ, 50 ਹਜ਼ਾਰ ਦੂਸਰਾ, 40 ਹਜ਼ਾਰ ਤੀਸਰਾ ਅਤੇ 30 ਹਜ਼ਾਰ ਚੌਥਾ ਇਨਾਮ ਦਿੱਤਾ ਜਾਵੇਗਾ | ਵਾਲੀਬਾਲ ਟੀਮਾਂ ਦੇ ਫਾਈਨਲ ਮੁਕਾਬਲੇ ਹੋਣਗੇ, ਜਿਸ ਵਿਚ ਪਹਿਲਾ ਇਨਾਮ 45 ਹਜ਼ਾਰ ਤੇ ਦੂਸਰਾ 40 ਹਜ਼ਾਰ ਦਿੱਤਾ ਜਾਵੇਗਾ | ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਅਤੇ ਰੱਸੇ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ | ਇਸ ਮੌਕੇ ਕਲੱਬ ਦੇ ਸਮੁੱਚੇ ਮੈਂਬਰ ਹਾਜ਼ਰ ਸਨ |