16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਗੈਰ ਰਾਜਨੀਤਿਕ ਦਲ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 05-01-2026

ਧਿਆਨਪੁਰ, 4 ਜਨਵਰੀ (ਕੁਲਦੀਪ ਸਿੰਘ ਸੋਨੂੰ)-ਪੰਜਾਬ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਗੈਰ ਰਾਜਨੀਤਿਕ ਦਲ ਪੰਜਾਬ ਵਲੋਂ ਪਿੰਡ ਉਗਰੇਵਾਲ ਵਿਚ ਵਿਸ਼ਾਲ ਰੋਸ ਮੀਟਿੰਗ ਕੀਤੀ ਗਈ, ਜਿਸ 'ਚ ਉਚੇਚੇ ਤੌਰ 'ਤੇ ਪ੍ਰਧਾਨ ਸੁਖਜੀਤ ਸਿੰਘ ਹਰਦੋਝੰਡੇ, ਜਨਰਲ ਸਕੱਤਰ ਪੰਜਾਬ ਮਨਜੀਤ ਸਿੰਘ ਬਾਜਵਾ ਕੋਟਲੀ ਤੇ ਕੋਰ ਕਮੇਟੀ ਮੈਂਬਰ ਮੁਖਤਾਰ ਸਿੰਘ ਉਗਰੇਵਾਲ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਬਹੁਤ ਵੱਡਾ ਧ੍ਰੋਅ ਕਮਾਇਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ 'ਚ ਜਿੱਪ ਵਾਲੇ ਮੀਟਰ, ਬਿਜਲੀ ਬਿੱਲ 2025 ਤੇ ਐੱਮ.ਐੱਸ.ਪੀ. ਤੋਂ ਇਲਾਵਾ ਬਹੁਤ ਸਾਰੇ ਸਰਕਾਰ ਵਲੋਂ ਕਿਸਾਨਾਂ ਦੇ ਵਿਰੋਧ 'ਚ ਲਏ ਫ਼ੈਸਲਿਆਂ ਦਾ ਵਿਰੋਧ ਕੀਤਾ ਗਿਆ ਹੈ। ਜਨਰਲ ਸਕੱਤਰ ਮਨਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਧਰਨੇ 'ਚ ਸ਼ਾਮਿਲ ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਤੇ ਹੋਰ ਕੀਮਤੀ ਸਾਮਾਨ ਜੋ ਸਰਕਾਰ ਦੀ ਸ਼ਹਿ 'ਤੇ ਚੋਰੀ ਕੀਤਾ ਗਿਆ ਸੀ, ਉਸ ਨੂੰ ਵਾਪਸ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਬਸੰਤਕੋਟ ਮੀਡੀਆ ਪ੍ਰਧਾਨ ਪੰਜਾਬ, ਸਰਬਜੀਤ ਸਿੰਘ ਸਾਬੀ ਬੰਬ, ਕੁਲਦੀਪ ਸਿੰਘ ਲਾਡੀ ਪ੍ਰਧਾਨ ਚੰਦੂਮਾਂਝਾ, ਕੁਲਵੰਤ ਸਿੰਘ ਮੰਮਣ ਹਮਾਰਾ ਪੰਪ ਵਾਲੇ, ਰਣਜੀਤ ਸਿੰਘ ਉਮਰਵਾਲ, ਪ੍ਰਧਾਨ ਬਚਿੱਤਰ ਸਿੰਘ ਉਮਰਵਾਲ, ਰਣਜੀਤ ਸਿੰਘ ਉਗਰੇਵਾਲ, ਸੁਰਜੀਤ ਸਿੰਘ ਉਮਰਵਾਲ, ਬਿਕਰਮਜੀਤ ਸਿੰਘ ਰਾਜੀਨੰਗਲ, ਗੁਰਸ਼ਰਨ ਸਿੰਘ ਚੰਦੂਮਾਂਝਾ, ਹਰਭਜਨ ਸਿੰਘ ਜੇ.ਈ., ਚਰਨਜੀਤ ਸਿੰਘ ਉਗਰੇਵਾਲ, ਰਣਜੀਤ ਸਿੰਘ ਬਸੰਤਕੋਟ, ਸਤਨਾਮ ਸਿੰਘ, ਸੁਵਿੰਦਰ ਸਿੰਘ ਖਹਿਰਾ ਆੜ੍ਹਤੀ ਚੰਦੂ ਮਾਂਝਾ, ਪਰਮਜੀਤ ਸਿੰਘ, ਤਰਸੇਮ ਸਿੰਘ ਭਾਲੋਵਾਲੀ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਅੱਡਾ ਕੋਟਲੀ ਸੂਰਤ ਮੱਲ੍ਹੀ 'ਚ ਪੁਲਿਸ ਨਾਕੇ 'ਤੇ ਮੁਲਾਜ਼ਮ ਨਾ ਹੋਣ ਕਰਕੇ ਮਾੜੇ ਅਨਸਰ ਸਰਗਰਮ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ <br/>
Ad Position 24