16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਮਾਮਲਾ ਗੁੰਮ ਹੋਏ 328 ਪਾਵਨ ਸਰੂਪਾਂ ਦਾ ਸੀ.ਏ. ਕੋਹਲੀ ਤੇ ਦੂਸਰੇ ਸੰਬੰਧਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਨਾਲ ਸੱਚਾਈ ਆਵੇਗੀ ਸਾਹਮਣੇ : ਜਥੇਦਾਰ ਖੁਜਾਲਾ

Ad Position 21
No active advertisement
ਅਜੀਤ ਡੈਸਕ 05-01-2026
ਬਟਾਲਾ, 4 ਜਨਵਰੀ (ਹਰਦੇਵ ਸਿੰਘ ਸੰਧੂ)-ਕਈ ਸਾਲਾਂ ਤੋਂ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਦਾ ਮਾਮਲਾ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਬਹੁਤ ਹੀ ਫਿਕਰ ਦਾ ਕਾਰਨ ਬਣਿਆ ਹੋਇਆ ਹੈ | ਬੀਤੇ ਦਿਨੀਂ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸੀ.ਏ. ਸਤਿੰਦਰ ਸਿੰਘ ਕੋਹਲੀ ਦੀ ਗਿ੍ਫ਼ਤਾਰੀ ਨਾਲ ਕੁਝ ਆਸ ਬੱਝੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰਸਾ ਸੰਭਾਲ ਤੇ ਸਮਾਜਿਕ ਚੇਤਨਾ ਮੰਚ ਰਜਿਸਟਰ ਬਟਾਲਾ ਦੇ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਖੁਜਾਲਾ ਨੇ ਆਪਣੇ ਸਾਥੀਆਂ ਸਮੇਤ ਇਕ ਅਹਿਮ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਬੰਧਤ ਬਾਕੀ ਦੋਸ਼ੀਆਂ ਨੂੰ ਫੜ੍ਹ ਕੇ ਪੁੱਛਗਿੱਛ ਨਾਲ ਅਸਲੀਅਤ ਸਾਹਮਣੇ ਆਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਹ ਕੋਈ ਦੁਨਿਆਵੀ ਕੇਸ ਨਹੀਂ, ਸਗੋਂ ਸਮੁੱਚੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਅਤਿ ਘਿਨਾਉਣਾ ਕਾਂਡ ਹੈ | ਸੰਗਤ ਚਾਹੁੰਦੀ ਹੈ ਕਿ ਇਸ ਪਾਪ ਨੂੰ ਅੰਜ਼ਾਮ ਦੇਣ ਵਾਲੇ (ਭਾਵ ਕਰਨ ਤੇ ਕਰਾਉਣ ਵਾਲੇ) ਜੱਗ ਜਾਹਿਰ ਹੋਣੇ ਚਾਹੀਦੇ ਹਨ | ਇਸ ਮੌਕੇ ਬਲਦੇਵ ਸਿੰਘ ਖੁਜਾਲਾ, ਅਵਤਾਰ ਸਿੰਘ ਗੁਰਾਇਆ, ਹਰਦੀਪ ਸਿੰਘ ਫ਼ੌਜੀ, ਜਗਜੀਤ ਸਿੰਘ, ਅਮਰੀਕ ਸਿੰਘ ਖ਼ਾਲਸਾ, ਸਰਬਜੀਤ ਸਿੰਘ ਰੰਗੜ ਨੰਗਲ, ਭਾਈ ਜਸਪਾਲ ਸਿੰਘ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਫ਼ੌਜੀ, ਜਸਵਿੰਦਰ ਸਿੰਘ ਬਾਜਵਾ, ਤਰਸੇਮ ਲਾਲ, ਦਰਸ਼ਨ ਸਿੰਘ ਫ਼ੌਜੀ, ਸਮਸ਼ੇਰ ਸਿੰਘ ਚਾਹਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਹਰਚੋਵਾਲ ਵਲੋਂ ਗੁਰਮਤਿ ਸਮਾਗਮ ਕੱਲ੍ਹ- ਡਾਕਟਰ ਕੰਡੀਲਾ ਅਗਲੀ ਖ਼ਬਰ ਖੁਰਮਪੁਰ ਵਿਖੇ ਭਗਵਾਨ ਮਹਾਂਵੀਰ ਜੈਨ ਗਊਸ਼ਾਲਾ ਦਾ ਉਦਘਾਟਨ ਸਮਾਜ ਦੀ ਭਲਾਈ ਲਈ ਕੰਮ ਕਰਨੇ ਚਾਹੀਦੇ ਹਨ - ਡਾ. ਰਵਜੋਤ
Ad Position 24