ਧਾਰੀਵਾਲ, 5 ਜਨਵਰੀ (ਜੇਮਸ ਨਾਹਰ)-ਪ੍ਰਭੁ ਯਿਸੂ ਮਸੀਹ ਜੀ ਦੀ ਮਹਿਮਾ, ਉਸਤਤਿ ਤੇ ਵਡਿਆਈ ਲਈ ਸਿਸਟਰ ਟੀਨਾ ਵਲੋਂ ਗਾਇਆ ਮਸੀਹ ਗੀਤ 'ਮੇਰੇ ਯਿਸੂ' ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪ੍ਰੈਰਿਸ ਪ੍ਰੀਸ਼ਟ ਤੇ ਡੀਨ ਰੈਵ. ਫਾਦਰ ਜੋਸ਼ ਪਡਿਆਟੀ ਵਲੋਂ ਚਰਚ ਵਿਖੇ ਸੰਗਤਾਂ ਦੀ ਅਗਵਾਈ 'ਚ ਰਿਲੀਜ਼ ਕੀਤਾ ਗਿਆ | ਇਸ ਮੌਕੇ ਹੋਏ ਰੈਵ. ਫਾਦਰ ਜੋਸ਼ ਪਡਿਆਟੀ, ਸਹਾਇਕ ਫਾਦਰ ਮਤਿਆਸ ਤੇ ਇਸ ਗੀਤ ਦੇ ਗਾਇਕਾ ਸਿਸਟਰ ਟੀਨਾ ਨੇ ਦੱਸਿਆ ਕਿ ਇਹ ਗੀਤ ਮੇਰੇ ਯਿਸੂ ਜੋ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ | ਸੰਗਤਾਂ ਵਲੋਂ ਇਸ ਗੀਤ ਨੂੰ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ |