ਧਾਰੀਵਾਲ, 5 ਜਨਵਰੀ (ਜੇਮਸ ਨਾਹਰ)-ਪ੍ਰਭੁ ਯਿਸੂ ਮਸੀਹ ਦੇ ਜਨਮ ਦਿਨ ਕਿ੍ਸਮਸ ਤੇ ਨਵੇਂ ਸਾਲ ਦੀ ਆਮਦ ਨੂੰ ਸਮਰਪਿਤ ਕਿ੍ਸ਼ਚਨ ਨੈਸ਼ਨਲ ਫਰੰਟ ਦੇ ਸੂਬਾ ਯੂਥ ਪ੍ਰਧਾਨ ਬੱਬਾ ਗਿੱਲ ਤੇ ਸੀਨੀਅਰ ਮਸੀਹ ਆਗੂ ਬਿੱਲਾ ਕਲਿਆਣਪੁਰ ਨੇ ਦੇਸ਼ ਦੁਨੀਆਂ 'ਚ ਵੱਸਦੀਆਂ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਵਾਂ ਸਾਲ ਸਭ ਦੀਆਂ ਜਿੰਦਗੀਆਂ 'ਚ ਖੁਸ਼ੀਆਂ ਖੇੜੇ ਲੈ ਕੇ ਆਏ, ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਕਿ ਨਵੇਂ ਸਾਲ ਮੌਕੇ ਸਭ ਵਲੋਂ ਆਪਸੀ ਜਾਤ-ਪਾਤ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕੀਤੀਆਂ ਜਾਣ ਤੇ ਸਭ ਰਲ-ਮਿਲ ਕੇ ਰਹਿਣ ਤਾਂ ਜੋ ਊਚ-ਨੀਚ ਦਾ ਵਖਰੇਵਾਂ ਦੂਰ ਹੋ ਸਕੇ |