ਪਠਾਨਕੋਟ, 6 ਜਨਵਰੀ (ਵਿਨੋਦ/ਸੰਧੂ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦੇ ਚੇਅਰਮੈਨ ਕਮ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਦੀ ਅਗਵਾਈ 'ਚ ਚਲਾਈ ਜਾ ਰਹੀ ਯੂਥ ਅਗੇਂਸਟ ਡਰੱਗਜ਼ ਮੁਹਿੰਮ ਦਾ ਸਮਾਪਨ ਸਮਾਗਮ ਸੀ.ਜੇ.ਐਮ. ਕਮ ਸਕੱਤਰ ਰੁਪਿੰਦਰ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ | ਜਿਸ 'ਚ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਯੂਥ ਅਗੇਂਸਟ ਡਰੱਗਜ਼ ਮੁਹਿੰਮ 'ਚ ਵਧੀਆ ਕੰਮ ਕਰਨ ਵਾਲੇ ਐਡਵੋਕੇਟ, ਪੀ.ਐਲ.ਵੀ. ਤੇ ਵੱਖ-ਵੱਖ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਨੇ ਦੱਸਿਆ ਕਿ ਯੂਥ ਅਗੇਂਸਟ ਡਰੱਗਜ਼ ਮੁਹਿੰਮ ਦਾ ਮੁੱਖ ਉਦੇਸ਼ ਯੁਵਾਵਾਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ | ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 6 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਵਿਚ ਚੱਲੀ ਹੈ | ਜਿਸ 'ਚ ਐਡਵੋਕੇਟਜ਼ ਪੀ.ਐਲ.ਵੀ. ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਸਹਿਯੋਗ ਦੇ ਕੇ ਇਸ ਮੁਹਿੰਮ ਨੂੰ ਸਫਲ ਬਣਾਇਆ ਹੈ | ਜਿਸ ਲਈ ਸਾਰੇ ਹੀ ਮੈਂਬਰ ਤੇ ਅਧਿਕਾਰੀ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਵਧਾਈ ਦੇ ਪਾਤਰ ਹਨ | ਇਸ ਮੌਕੇ ਮੁਹਿੰਮ ਦੌਰਾਨ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਚੀਫ਼ ਡਿਫੈਂਸ ਕੌਂਸਲ ਪ੍ਰਭਦੀਪ ਸਿੰਘ ਸੰਧੂ, ਡਿਪਟੀ ਡਿਫੈਂਸ ਕੌਂਸਲ ਪਲਵਿੰਦਰ ਕੌਰ, ਅਸਿਸਟੈਂਟ ਡਿਫੈਂਸ ਕੌਂਸਲ ਮੋਦਨਾ ਸ਼ਰਮਾ, ਅਸਿਸਟੈਂਟ ਡਿਫੈਂਸ ਕੌਂਸਲ ਅਨੰਦਪੁਰੀ, ਐਡਵੋਕੇਟ ਭਾਰਤ ਭੂਸ਼ਨ, ਐਡਵੋਕੇਟ ਰੱਖੀਆ ਪੰਡਿਤ, ਐਡਵੋਕੇਟ ਮਮਤਾ ਸਮਖਾੜੀਆ, ਐਡਵੋਕੇਟ ਵਿਨੋਦ ਕੁਮਾਰ, ਐਡਵੋਕੇਟ ਰੋਮੀਕਾ, ਐਡਵੋਕੇਟ ਹਨੀ ਮਨੀ, ਐਡਵੋਕੇਟ ਅਮਿਤ ਵਰਮਾ, ਐਡਵੋਕੇਟ ਨਵਦੀਪ ਸੈਣੀ, ਐਡਵੋਕੇਟ ਰਵਿੰਦਰ ਭੰਡਾਰੀ, ਐਡਵੋਕੇਟ ਬਲਵਿੰਦਰ ਸੈਣੀ, ਐਡਵੋਕੇਟ ਅਨੂਜਪੁਰੀ ਐਡਵੋਕੇਟ ਦਰਸ਼ਨ ਸਿੰਘ, ਐਡਵੋਕੇਟ ਰਮਨ ਕੁਮਾਰੀ, ਐਡਵੋਕੇਟ ਸੌਰਵ, ਐਡਵੋਕੇਟ ਦੀਪਕ ਸਵਾਲ, ਐਡਵੋਕੇਟ ਕੇਤਨ ਮਹਾਜਨ, ਡੀ.ਪੀ.ਆਰ.ਓ. ਰਾਮ ਲੁਭਾਇਆ, ਡੀ.ਐਸ.ਪੀ. ਸੁਖਬੀਰ ਕੁਮਾਰ, ਸੀਨੀਅਰ ਸਹਾਇਕ ਸੰਜੇ ਕੁਮਾਰ,ਪੀ.ਐਲ.ਵੀ. ਵਿਨੋਦ ਕੁਮਾਰ, ਜਗੀਰ ਸਿੰਘ, ਕੁਲਵਿੰਦਰ ਕੌਰ, ਰੋਹਿਤ, ਰੇਖਾ ਦੇਵੀ, ਬਲਵਾਨ ਸਿੰਘ ਲਵਦੀਪ, ਰਾਜ ਕੁਮਾਰ ਸੰਨੀ ਕੁਮਾਰ, ਮੀਨਾ ਕੁਮਾਰੀ, ਰਾਜੀਵ ਕੁਮਾਰ, ਨੀਲਮ ਦੇਵੀ ਅਤੇ ਸੁਮਨ ਕੁਮਾਰੀ ਆਦਿ ਸ਼ਾਮਿਲ ਸਨ |