26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪਾਵਰਕਾਮ ਦਾ ਸਬ ਡਵੀਜ਼ਨ ਜਾਂ ਉਪ ਦਫ਼ਤਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ <br/>

Ad Position 21
No active advertisement
ਪਾਵਰਕਾਮ ਸਬ ਡਵੀਜ਼ਨ ਜਾਂ ਉਪ ਦਫ਼ਤਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਦਿੰਦੇ ਹੋਏ ਘਰੋਟਾ ਵਾਸੀ ਤੇ ਖੰਡਰ ਬਣੀ ਜ਼ਮੀਨ | ਤਸਵੀਰ: ਸੰਜੀਵ ਗੁਪਤਾ <br/> 07-01-2026
ਘਰੋਟਾ, 6 ਜਨਵਰੀ (ਸੰਜੀਵ ਗੁਪਤਾ)-66 ਕੇ.ਵੀ. ਸਬ-ਸਟੇਸ਼ਨ ਘਰੋਟਾ ਵਿਖੇ ਪਾਵਰਕਾਮ ਦਾ ਸਬ ਡਵੀਜ਼ਨ ਜਾਂ ਉਪ ਦਫ਼ਤਰ ਖੋਲ੍ਹਣ ਦੀ ਮੰਗ ਨੂੰ ਲੈ ਕੇ ਘਰੋਟਾ ਪੰਚਾਇਤ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਵਿਸਥਾਰਤ ਮੰਗ ਪੱਤਰ ਸੌਂਪਿਆ ਗਿਆ | ਇਸ ਮੰਗ ਦਾ ਮੁੱਖ ਮਕਸਦ ਘਰੋਟਾ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਦਫ਼ਤਰੀ ਕੰਮਾਂ ਲਈ ਦੀਨਾਨਗਰ ਦੇ ਚੱਕਰਾਂ ਤੋਂ ਛੁਟਕਾਰਾ ਦਿਵਾਉਣਾ ਹੈ, ਤਾਂ ਕਿ ਲੋਕਾਂ ਨੂੰ ਸਥਾਨਕ ਪੱਧਰ 'ਤੇ ਸਹੂਲਤ ਮਿਲ ਸਕੇ | ਇਸ ਮੌਕੇ ਸਰਪੰਚ ਸੰਜੀਵ ਕੁਮਾਰ ਰੋਡਾ, 'ਆਪ' ਆਗੂ ਗੁਰਮੀਤ ਕੌਰ, ਰਾਜ ਕੁਮਾਰ ਰਾਜਾ, ਸਵਰਨ ਸਿੰਘ ਨੇ ਕਿਹਾ ਕਿ ਲਗਭਗ 20 ਸਾਲ ਪਹਿਲਾਂ ਘਰੋਟਾ ਵਿਚ 66 ਕੇ.ਵੀ. ਸਬ-ਸਟੇਸ਼ਨ ਬਣਾਇਆ ਗਿਆ ਸੀ | ਉਸ ਸਮੇਂ ਪਾਵਰਕਾਮ ਵਲੋਂ ਇੱਥੇ ਸਬ ਡਵੀਜ਼ਨ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ ਸੀ | ਪੰਚਾਇਤ ਨੇ ਇਸ ਸਬੰਧੀ ਜ਼ਮੀਨ ਵੀ ਮੁਹੱਈਆ ਕਰਵਾਈ, ਪਰ ਅਜੇ ਤੱਕ ਨਾ ਤਾਂ ਸਬ-ਡਵੀਜ਼ਨ ਬਣਿਆ ਹੈ ਤੇ ਨਾ ਹੀ ਉਪ ਦਫ਼ਤਰ ਸ਼ੁਰੂ ਹੋ ਸਕਿਆ ਹੈ | ਉਨ੍ਹਾਂ ਦੱਸਿਆ ਕਿ ਘਰੋਟਾ ਇਲਾਕੇ ਦੇ ਦਰਜਨਾਂ ਪਿੰਡਾਂ ਜਿਵੇਂ ਕਿ ਘਰੋਟਾ ਨੇੜਲੇ ਪਿੰਡਾਂ ਤੇ ਆਸ-ਪਾਸ ਦੇ ਪਿੰਡਾਂ ਦੇ ਹਜ਼ਾਰਾਂ ਉਪਭੋਗਤਾਵਾਂ ਨੂੰ ਨਵੇਂ ਬਿਜਲੀ ਕੁਨੈਕਸ਼ਨ, ਲੋਡ ਵਧਾਉਣ, ਬਿੱਲਾਂ ਦੀ ਦਰੁਸਤਗੀ, ਸ਼ਿਕਾਇਤਾਂ ਤੇ ਹੋਰ ਦਫ਼ਤਰੀ ਕੰਮਾਂ ਲਈ ਦੀਨਾਨਗਰ ਜਾਣਾ ਪੈਂਦਾ ਹੈ | ਇਸ ਨਾਲ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ ਤੇ ਆਵਾਜਾਈ 'ਤੇ ਵਾਧੂ ਖਰਚਾ ਵੀ ਆਉਂਦਾ ਹੈ | ਪੰਚ ਦੇਵ ਦੱਤ, ਸ਼ਿੱਭੂ, ਲਾਡੀ ਸ਼ਰਮਾ, ਸਾਮੁ ਠਾਕੁਰ, ਸੰਤੋਖ ਰਾਜ ਆਦਿ ਨੇ ਕਿਹਾ ਕਿ ਕਈ ਵਾਰ ਲੋਕਾਂ ਨੂੰ ਦਫ਼ਤਰਾਂ ਵਿਚ ਬਿਨ੍ਹਾਂ ਕੰਮ ਹੋਏ ਵਾਪਸ ਆਉਣਾ ਪੈਂਦਾ ਹੈ | ਇਸ ਦੌਰਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੋਕਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਭਰੋਸਾ ਦਿਵਾਇਆ ਕਿ ਮਾਮਲੇ ਨੂੰ ਸਬੰਧਿਤ ਅਧਿਕਾਰੀਆਂ ਨਾਲ ਚਰਚਾ ਕਰਕੇ ਜਲਦੀ ਹੀ ਢੁਕਵਾਂ ਹੱਲ ਕੱਢਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ, ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਅਤੇ ਰਮੇਸ਼ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਵੀ ਦਰਿਆ 'ਤੇ ਧੁੱਸੀ ਬੰਨ੍ਹ ਨਾ ਬਣਾਉਣ ਕਾਰਨ ਹੜ੍ਹ ਦੌਰਾਨ ਪ੍ਰਭਾਵਿਤ ਹੋਏ ਪਿੰਡ ਕੋਹਲੀਆਂ ਦੇ ਲੋਕ ਸਹਿਮੇ <br/> ਅਗਲੀ ਖ਼ਬਰ ਯੂਥ ਐਂਡ ਡਰੱਗਜ਼ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਾ ਮੁਕਤ ਬਣਾਉਣਾ-ਸੈਸ਼ਨ ਜੱਜ <br/>
Ad Position 24