ਪਠਾਨਕੋਟ, 6 ਜਨਵਰੀ (ਵਿਨੋਦ)-ਏਅਰਫੋਰਸ ਸਟੇਸ਼ਨ ਦੇ ਪਿਛਲੇ ਪਾਸੇ ਪਿੰਡ ਤਾਜਪੁਰ ਦੇ ਨੇੜੇ ਹੋਏ ਫਾਇਰ ਸਬੰਧੀ ਐਸ.ਐਸ.ਪੀ. ਪਠਾਨਕੋਟ ਸਾਹਮਣੇ ਆਏ ਹਨ | ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਪਠਾਨਕੋਟ ਏਅਰਫੋਰਸ ਸਟੇਸ਼ਨ ਦੇ ਪਿਛਲੇ ਪਾਸੇ ਤਾਜਪੁਰ ਪਿੰਡ ਦੇ ਨੇੜੇ ਇਕ ਫਾਇਰ ਹੋਇਆ ਸੀ | ਜਿਸ ਸਬੰਧੀ ਪੁਲਿਸ ਪਾਰਟੀ ਜਾਂਚ ਕਰ ਰਹੀ ਸੀ, ਤਾਂ ਫਾਇਰ ਕਰਨ ਵਾਲੇ ਵਿਅਕਤੀ ਸੁਖਵਿੰਦਰ ਸਿੰਘ ਸਰਪੰਚ ਨੌਸ਼ਹਿਰਾ ਨਲਬੰਦਾ ਪੁਲਿਸ ਕੋਲ ਆਪ ਆਏ ਤੇ ਉਨ੍ਹਾਂ ਨੇ ਜਾਂਚ 'ਚ ਸਹਿਯੋਗ ਦਿੰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਇਹ ਫਾਇਰ ਕੀਤਾ ਗਿਆ ਸੀ | ਸਰਪੰਚ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਕਾਰ 'ਚ ਤਾਜਪੁਰ ਪਿੰਡ ਦੇ ਨੇੜਿਓਾ ਫਿਰਨੀ 'ਚੋਂ ਲੰਘ ਰਹੇ ਸਨ ਤਾਂ ਜੰਗਲੀ ਸੂਰਾਂ ਦਾ ਇਕ ਝੁੰਡ ਆ ਗਿਆ, ਜੋ ਕਿ ਬਹੁਤ ਖ਼ਤਰਨਾਕ ਹੁੰਦਾ ਹੈ ਤੇ ਇਹ ਸੂਰ ਅਕਸਰ ਵਾਹਨਾਂ 'ਤੇ ਹਮਲਾ ਕਰਕੇ ਨੁਕਸਾਨ ਪਹੁੰਚਾਉਂਦੇ ਹਨ | ਜਿਸ ਦੇ ਚੱਲਦੇ ਸਰਪੰਚ ਵਲੋਂ ਸੂਰਾਂ ਨੂੰ ਦੜਾਉਣ ਲਈ ਫਾਇਰ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਸਰਪੰਚ ਵਲੋਂ ਇਕ ਜ਼ਿੰਮੇਵਾਰ ਨਾਗਰਿਕ ਦੀ ਤਰ੍ਹਾਂ ਪੁਲਿਸ ਦੀ ਜਾਂਚ 'ਚ ਮਦਦ ਕੀਤੀ ਹੈ | ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਟਨਾ ਨਹੀਂ ਹੈ ਤੇ ਏਅਰ ਫੋਰਸ ਲਾਗੇ ਹੋਰ ਕੋਈ ਵੀ ਗੱਲ ਨਹੀਂ ਹੋਈ ਹੈ, ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ |