ਧਾਰੀਵਾਲ, 6 ਜਨਵਰੀ (ਸਵਰਨ ਸਿੰਘ)-ਸਥਾਨਕ ਸ਼ਹਿਰ ਧਾਰੀਵਾਲ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜ੍ਹੇ ਨੂੰ ਸਮਰਪਿਤ 1 ਜਨਵਰੀ ਤੋਂ ਚੱਲ ਰਹੇ ਧਾਰਮਿਕ ਸਮਾਗਮ ਸ਼ਰਧਾ ਪੂਰਵਕ ਸਮਾਪਤ ਹੋਏ | ਸਮਾਗਮ ਦੇ ਅਖੀਰਲੇ ਦਿਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਭਾਈ ਸਤਨਾਮ ਸਿੰਘ ਤੇ ਢਾਡੀ ਜਥੇ ਭਾਈ ਗੁਰਪ੍ਰੀਤ ਸਿੰਘ ਗੁਰੂ ਕੀ ਵਡਾਲੀ ਵਾਲਿਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ 'ਤੇ ਹੋਏ ਅੰਮਿ੍ਤ ਸੰਚਾਰ 'ਚ 10 ਪ੍ਰਾਣੀ ਅੰਮਿ੍ਤ ਛਕ ਕੇ ਗੁਰੂ ਵਾਲੇ ਬਣੇ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਮੰਗਾ, ਮੁੱਖਵੰਤ ਸਿੰਘ ਨਾਗੀ, ਬਲਜੀਤ ਸਿੰਘ ਨਾਗੀ, ਕਰਮਜੀਤ ਸਿੰਘ ਕਾਹਲੋਂ, ਇੰਦਰਜੀਤ ਸਿੰਘ ਆਦਿ ਕਈ ਸ਼ਰਧਾਲੂਆਂ ਨੇ ਸੇਵਾ 'ਚ ਵਧ-ਚੜ੍ਹ ਕੇ ਭਾਗ ਲਿਆ |