27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਘੁਮਾਣ 'ਮੈਡੀਸਿਟੀ' ਹਸਪਤਾਲ ਵਾਲਿਆਂ ਵਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਲਗਾਈ ਐੱਮ.ਆਰ.ਆਈ. ਸਕੈਨ ਮਸ਼ੀਨ <br/>

Ad Position 21
No active advertisement
ਐੱਮ.ਡੀ. ਡਾਕਟਰ ਕਮਲਜੀਤ ਸਿੰਘ ਅਤੇ ਡਾਕਟਰ ਸੰਦੀਪ ਕਮਲ <br/> 07-01-2026
ਘੁਮਾਣ, 6 ਜਨਵਰੀ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਕਸਬਾ ਘੁਮਾਣ ਵਿਖੇ ਇਲਾਕੇ ਦੇ ਲੋਕਾਂ ਲਈ ਕਮਲ ਹਸਪਤਾਲ ਮੁਕੇਰੀਆਂ ਵਾਲਿਆਂ ਵਲੋਂ ਘੁਮਾਣ ਵਿਖੇ ਮਹਿਤਾ ਤੋਂ ਘੁਮਾਣ ਰੋਡ 'ਤੇ 'ਘੁਮਾਣ ਮੈਡੀਸਿਟੀ' ਹਸਪਤਾਲ ਖੋਲ ਕੇ ਵੱਡੀ ਸਹੂਲਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਸ਼ਹਿਰਾਂ 'ਚ ਜਾਣ ਦੀ ਬਜਾਏ ਦਿਮਾਗੀ ਬਿਮਾਰੀਆਂ ਦੇ ਨਾਲ-ਨਾਲ ਹੋਰ ਕਈ ਬਿਮਾਰੀਆਂ ਦਾ ਇਲਾਜ ਆਪਣੇ ਕਸਬੇ ਘੁਮਾਣ 'ਚ ਹੀ ਮਿਲਣਾ ਸ਼ੁਰੂ ਹੋ ਗਿਆ ਸੀ | ਲੋਕਾਂ ਦੀ ਵੱਡੀ ਮੰਗ ਨੂੰ ਮੁੱਖ ਰੱਖਦਿਆਂ ਡਾਕਟਰ ਕਮਲਜੀਤ ਸਿੰਘ ਨਿਊਰੋ ਸਾਈਕੈਟਰਿਸਟ ਤੇ ਡਾਕਟਰ ਸੰਦੀਪ ਕਮਲ ਨਿਊਰੋ ਸਾਈਕੈਟਰਿਸਟ ਗੋਲਡ ਮੈਡਲਿਸਟ ਵਲੋਂ ਆਪਣੇ ਹਸਪਤਾਲ 'ਚ ਐਡਵਾਂਸ ਐੱਮ.ਆਰ.ਆਈ. ਮਸ਼ੀਨ ਲਗਾ ਕੇ ਘੱਟ ਖਰਚੇ 'ਤੇ ਸਕੈਨ ਕੀਤੇ ਜਾ ਰਹੇ ਹਨ | ਘੁਮਾਣ ਮੈਡੀਸਿਟੀ ਹਸਪਤਾਲ ਵਲੋਂ ਐੱਮ.ਆਰ.ਆਈ. ਸਕੈਨ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ | ਇਹ ਸਹੂਲਤ ਮਿਲਣ ਨਾਲ ਇਲਾਕੇ ਦੇ ਲੋਕ ਵੱਡੀ ਖੱਜਲ-ਖੁਆਰੀ ਤੋਂ ਬਚ ਗਏ ਹਨ | ਇਸ ਇਲਾਕੇ ਦੇ ਲੋਕਾਂ ਨੂੰ ਇਹ ਸਕੈਨ ਕਰਾਉਣ ਲਈ ਅੰਮਿ੍ਤਸਰ ਜਲੰਧਰ ਤੇ ਹੋਰ ਵੱਡੇ ਹਸਪਤਾਲਾਂ ਵਿਚ ਜਾਣਾ ਪੈਂਦਾ ਸੀ | ਇਸ ਮੌਕੇ ਡਾਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਪੱਛੜੇ ਇਲਾਕੇ 'ਚ ਸਿਹਤ ਸਹੂਲਤਾਂ ਦੀ ਕਮੀ ਕਰਕੇ ਲੋਕਾਂ ਨੂੰ ਸਮੇਂ ਸਿਰ ਸਹੀ ਇਲਾਜ ਨਹੀਂ ਮਿਲਦਾ ਸੀ ਤੇ ਡਾਕਟਰਾਂ ਵਲੋਂ ਐੱਮ.ਆਰ.ਆਈ. ਸਕੈਨ ਕਰਵਾਉਣ ਲਈ ਵੀ ਦੂਸਰੇ ਇਲਾਕੇ ਵਿਚ 60-65 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਜਾਣਾ ਪੈਂਦਾ ਸੀ, ਪਰ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਨਵੀਂ ਤਕਨੀਕ ਦੀ ਐੱਮ.ਆਰ.ਆਈ. ਸਕੈਨ ਮਸ਼ੀਨ 'ਘੁਮਾਣ ਮੈਡੀਸਿਟੀ' ਹਸਪਤਾਲ 'ਚ ਲਗਾਉਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਹੁਣ ਸ਼ਹਿਰਾਂ 'ਚ ਭੱਜਣ ਦੀ ਲੋੜ ਨਹੀਂ, ਸਗੋਂ ਬਹੁਤ ਹੀ ਘੱਟ ਖ਼ਰਚੇ 'ਤੇ ਸਰੀਰ ਦੇ ਸਾਰੇ ਅੰਗਾਂ ਦੇ ਐੱਮ.ਆਰ.ਆਈ. ਸਕੈਨ ਸਾਡੇ ਹਸਪਤਾਲ 'ਚ ਕੀਤੇ ਜਾਣਗੇ ਤੇ ਲੋਕਾਂ ਨੂੰ ਵੱਡੀ ਸਹੂਲਤ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਰ ਵੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਲਾਕੇ ਦੇ ਲੋਕਾਂ ਨੇ ਇਹ ਸਹੂਲਤ ਮਿਲਣ 'ਤੇ ਡਾਕਟਰ ਕਮਲਜੀਤ ਸਿੰਘ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਐਨੋਕੋਟ ਕਲਾਂ ਵਿਖੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਸ੍ਰੀ ਬਾਵਾ ਲਾਲ ਜੀ ਦੇ 671ਵੇਂ ਜਨਮ ਦਿਨ 'ਤੇੇ ਸ਼ਰਧਾਲੂ ਸੰਗਤਾਂ ਦਾ ਹੋਵੇਗਾ ਨਿੱਘਾ ਸਵਾਗਤ-ਸਰਪੰਚ ਬਸੰਤਕੋਟ
Ad Position 24