27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਵਲੋਂ 11 ਨੂੰ ਲੋੜਵੰਦ ਲੜਕੀਆਂ ਦੇ ਵਿਆਹਾਂ ਸਮੇਂ ਦਿੱਤਾ ਜਾਵੇਗਾ ਘਰੇਲੂ ਸਾਮਾਨ-ਡਾ. ਸਿਮਰਨ <br/>

Ad Position 21
No active advertisement
ਲੜਕੇ ਵਾਲਿਆਂ ਨੂੰ ਸਾਹੇ ਚਿੱਠੀਆਂ ਭੇਜਣ ਸਮੇਂ ਮੈਡਮ ਸਿਮਰਨ ਤੇ ਪਿ੍ੰਸੀਪਲ ਸ਼ਰਨਜੀਤ ਕੌਰ, ਡਾ. ਸੋਨੂੰ ਤੇ ਹੋਰ | ਤਸਵੀਰ : ਕੁਲਦੀਪ ਸਿੰਘ ਸੋਨੂੰ <br/> 07-01-2026
ਧਿਆਨਪੁਰ, 6 ਜਨਵਰੀ (ਕੁਲਦੀਪ ਸਿੰਘ ਸੋਨੂੰ)-ਮਹਾਨ ਤਪੱਸਵੀ ਸ੍ਰੀ ਬਾਵਾ ਲਾਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 11 ਜਨਵਰੀ ਨੂੰ ਧਿਆਨਪੁਰ ਮੰਦਰ ਵਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੇ ਸ਼ੁੱਭ ਦਿਹਾੜੇ 'ਤੇ ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਤੋਂ ਪਹਿਲਾਂ ਮੁੰਡੇ ਵਾਲਿਆਂ ਦੇ ਘਰ 'ਚ ਸਾਹੇ ਚਿੱਠੀਆਂ ਭੇਜੀਆਂ ਗਈਆਂ, ਜਿਸ 'ਚ ਉਚੇਚੇ ਤੌਰ 'ਤੇ ਪਿ੍ੰਸੀਪਲ ਸ਼ਰਨਜੀਤ ਕੌਰ ਜੀ.ਜੀ.ਬੀ. ਰਾਇਲ ਸਕੂਲ ਨੇ ਸ਼ਿਰਕਤ ਕੀਤੀ | ਇਸ ਸਬੰਧੀ ਨਿਸ਼ਕਾਮ ਸੇਵਾ ਗਰੁੱਪ ਦੇ ਬਾਨੀ ਡਾਕਟਰ ਮੈਡਮ ਸਿਮਰਨ ਨੇ ਦੱਸਿਆ ਕਿ ਵਿਆਹ ਸਮਾਗਮ ਮੌਕੇੇ ਉਚੇਚੇ ਤੌਰ 'ਤੇ ਗੁਰਦੁਆਰਾ ਬੋਹੜੀ ਸਾਹਿਬ ਨਿੱਕੇ ਘੁੰਮਣਾਂ ਦੇ ਮੁਖੀ ਜਥੇਦਾਰ ਨਾਮਦੇਵ ਜੀ ਬੇਟੀਆਂ ਨੂੰ ਆਸ਼ੀਰਵਾਦ ਦੇਣ ਵਾਸਤੇ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਨਿਸ਼ਕਾਮ ਸੇਵਾ ਗਰੁੱਪ ਵਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਘਰ 'ਚ ਵਰਤੋਂ ਵਿਚ ਆਉਣ ਵਾਲਾ ਜ਼ਰੂਰੀ ਸਾਮਾਨ ਵੀ ਦਿੱਤਾ ਜਾਵੇਗਾ, ਜਿਸ ਕਰਕੇ ਉਨ੍ਹਾਂ ਨੂੰ ਜੀਵਨ ਵਿਚ ਵਿਚਰਨ ਦੇ ਵਿਚ ਸੌਖ ਮਹਿਸੂਸ ਹੋਵੇਗੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਡੇ ਪੱਧਰ 'ਤੇ ਗਰੀਬ ਲੜਕੀਆਂ ਦੇ ਵਿਆਹਾਂ ਤੋਂ ਇਲਾਵਾ ਲੋੜਵੰਦ ਗਰੀਬ ਬੱਚਿਆਂ ਦੀ ਫੀਸ ਮੁਆਫ ਅਤੇ ਲੋੜਵੰਦ ਮਰੀਜ਼ਾਂ ਦੇ ਮੁਫਤ ਅਪ੍ਰੇਸ਼ਨ ਵੀ ਇਸ ਨਿਸ਼ਕਾਮ ਸੇਵਾ ਗਰੁੱਪ ਵਲੋਂ ਕਰਵਾਏ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ 'ਚ ਯੋਗ ਲਾਭਪਾਤਰੀਆਂ ਨੂੰ ਭੋਜਨ ਸੁਰੱਖਿਆ ਲਾਭ ਯਕੀਨੀ ਬਣਾਉਣ 'ਤੇ ਦਿੱਤਾ ਜਾਵੇ ਧਿਆਨ-ਵਿਜੇ ਦੱਤ ਅਗਲੀ ਖ਼ਬਰ ਗੁਰੁਦਆਰਾ ਬੇਬੇ ਨਾਨਕੀ ਜੀ ਧਾਰੀਵਾਲ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰੋ. ਹਰਭਜਨ ਸਿੰਘ ਦਾ ਸਨਮਾਨ <br/>
Ad Position 24