ਫ਼ਤਹਿਗੜ੍ਹ ਚੂੜੀਆਂ, 6 ਜਨਵਰੀ (ਐਮ.ਐਸ. ਫੁੱਲ)-ਇਥੇ ਵਾਰਡ ਨੰਬਰ 7 ਸਾਨਨ ਮੁਹੱਲਾ ਵਿਖੇ ਮੰਦਿਰ ਮਾਤਾ ਰਾਣੀ ਧਰਮਸ਼ਾਲਾ ਸੰਮਤੀ ਵਲੋਂ ਨਵੇਂ ਸਾਲ ਦੀ ਆਮਦ ਮੌਕੇ ਲੰਗਰ ਲਗਾਇਆ ਗਿਆ, ਜਿਸ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਆਗੂ ਨਵੀਸ਼ ਨੰਦਾ ਛੱਬੀ ਨੇ ਅਹੁਦੇਦਾਰਾਂ ਨਾਲ ਮਿਲ ਕੇ ਕੀਤੀ | ਇਸ ਮੌਕੇ ਸਵੇਰ ਤੋਂ ਸ਼ਾਮ ਤੱਕ ਲੰਗਰ ਚਲਦਾ ਰਿਹਾ, ਜਿਸ 'ਚ ਵੱਖ-ਵੱਖ ਤਰ੍ਹਾਂ ਦੇ ਪਕੌੜੇ ਤੇ ਕੌਫ਼ੀ ਲੋਕਾਂ/ਰਾਹਗੀਰਾਂ ਨੂੰ ਛਕਾਈ ਗਈ |