ਸ਼ਾਹਪੁਰ ਕੰਢੀ, 23 ਜਨਵਰੀ (ਰਣਜੀਤ ਸਿੰਘ)-ਗੌਰਮਿੰਟ ਦਰਜਾ ਚਾਰ ਇੰਪਲਾਈਜ਼ ਯੂਨੀਅਨ ਰਣਜੀਤ ਸਾਗਰ ਡੈਮ ਦੀ ਮੀਟਿੰਗ ਦਰਜਾ ਚਾਰ ਕਲੱਬ ਸ਼ਾਹਪੁਰ ਕੰਢੀ ਟਾਊਨਸ਼ਿਪ ਵਿਖੇ ਹੋਈ | ਜਿਸ 'ਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਜਿਸ 'ਚ ਸਟੀਫਨ ਨੰੂ ਯੂਨੀਅਨ ਦਾ ਚੇਅਰਮੈਨ, ਅਨਿਲ ਕੁਮਾਰ ਨੰੂ ਪ੍ਰਧਾਨ, ਅਮਨ ਕੁਮਾਰ ਜਰਨਲ ਸਕੱਤਰ, ਅਭੀ ਰਾਜ ਤੁਲੀ ਸੀਨੀਅਰ ਮੀਤ ਪ੍ਰਧਾਨ, ਕਮਲ ਸਿੰਘ ਮੀਤ ਪ੍ਰਧਾਨ, ਰੌਸ਼ਨ ਲਾਲ ਖਜ਼ਾਨਚੀ, ਸੰਜੀਵ ਕੁਮਾਰ ਸਹਾਇਕ ਖਜ਼ਾਨਚੀ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਸੁਰਿੰਦਰ ਕੁਮਾਰ ਪ੍ਰੈੱਸ ਸਕੱਤਰ, ਦੀਪਕ ਕੁਮਾਰ ਸੋਸ਼ਲ ਮੀਡੀਆ ਇੰਚਾਰਜ, ਲਖਣ ਕੁਮਾਰ ਕਲੱਬ ਇੰਚਾਰਜ, ਸੁਖਪ੍ਰੀਤ ਸਿੰਘ ਸਹਾਇਕ, ਅਸਰਫ ਅਲੀ, ਹਰਜੀਤ ਸਿੰਘ, ਅਨਿਲ ਕੁਮਾਰ, ਅੰਕੂ ਸਿੰਘ, ਅਮਿਤ ਨਾਥ ਸਲਾਹਕਾਰ, ਕੁਲਦੀਪ ਕੁਮਾਰ, ਮਨਦੀਪ ਕੁਮਾਰ, ਮੰਗਲ ਸਿੰਘ, ਰਾਮ ਸਿੰਘ, ਦਰਸ਼ਨ ਸਿੰਘ ਨੰੂ ਕਾਰਜਕਾਰੀ ਮੈਂਬਰ ਬਣਾਇਆ ਗਿਆ | ਯੂਨੀਅਨ ਵਲੋਂ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ | ਪ੍ਰਧਾਨ ਅਨਿਲ ਕੁਮਾਰ ਨੇ ਸਾਥੀਆਂ ਨੰੂ ਯਕੀਨ ਦਿਵਾਇਆ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੰੂ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸਾਥੀਆਂ ਦੇ ਹੱਕਾਂ ਦੀ ਪੂਰਤੀ ਲਈ ਸੰਘਰਸ਼ ਕਰਦੇ ਰਹਿਣਗੇ |