ਤਾਰਾਗੜ੍ਹ, 23 ਜਨਵਰੀ (ਸੋਹਨ ਲਾਲ)-ਅੱਜ ਕਸਬਾ ਬੇਗੋਵਾਲ ਤਾਰਾਗੜ੍ਹ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵਲੋਂ ਅਯੁੱਧਿਆ ਨਗਰੀ 'ਚ ਰਾਮ ਮੰਦਿਰ ਬਣਨ ਦੇ 2 ਸਾਲ ਪੂਰੇ ਹੋਣ 'ਤੇ ਰਾਮ ਜੀ ਦੇ ਨਾਅਰੇ ਲਗਾ ਕੇ ਖ਼ੁਸ਼ੀ ਪ੍ਰਗਟ ਕੀਤੀ ਗਈ | ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਤੇ ਸਤਿਸੰਗ ਪ੍ਰਮੁੱਖ ਸੁਰੇਸ਼ ਮਹਾਜਨ ਨੇ ਕਿਹਾ ਕਿ ਭਗਵਾਨ ਰਾਮ ਜੀ ਦਾ ਮੰਦਿਰ ਸਾਡੇ ਕਰੋੜਾਂ ਹਿੰਦੂਆਂ ਦੀ ਆਸਥਾ ਦਾ ਕੇਂਦਰ ਹੈ ਤੇ ਸਾਨੂੰ ਸਾਰਿਆਂ ਨੂੰ ਭਗਵਾਨ ਰਾਮ ਜੀ ਵਲੋਂ ਦਰਸਾਏ ਰਸਤੇ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਸੰਨੀ, ਜੁਗਲ ਸ਼ਰਮਾ, ਹੀਰਾ ਮਹਾਜਨ, ਰਿਦਮ ਮਹਾਜਨ, ਜਤਿਨ ਮਹਾਜਨ, ਅਵੀ ਮਹਾਜਨ, ਰਵੀ ਮਹਾਜਨ, ਰਿਸ਼ੂ ਮਹਾਜਨ ਆਦਿ ਸ਼ਾਮਿਲ ਸਨ |