ਤਾਰਾਗੜ੍ਹ, 23 ਜਨਵਰੀ (ਸੋਹਨ ਲਾਲ)-ਅੱਜ ਕਸਬਾ ਪੁਰਾਣਾ ਤਾਰਾਗੜ੍ਹ ਦੀ ਪੰਚਾਇਤ ਨੇ 'ਨਸ਼ਾ ਛੱਡੋ ਅਭਿਆਨ' ਤਹਿਤ ਪਿੰਡ 'ਚ ਨਸ਼ਾ ਮੁਕਤੀ ਰੈਲੀ ਕੱਢੀ | ਇਸ ਮੌਕੇ ਪਿੰਡ ਦੇ ਸਰਪੰਚ ਰੋਜ਼ੀ ਸੈਣੀ ਤੇ ਪੰਚਾਇਤ ਸੈਕਟਰੀ ਲਲਿਤ ਨੇ ਇਸ ਨਸ਼ਾ ਮੁਕਤੀ ਰੈਲੀ 'ਚ ਨੌਜਵਾਨਾਂ ਨੂੰ ਨਸ਼ਿਆਂ ਦੇ ਭੈੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਨਸ਼ਾ ਨਾ ਕਰਨ ਦੀ ਸਹੁੰ ਚੁੱਕਵਾਈ | ਪਿੰਡ ਦੀ ਸਰਪੰਚ ਰੋਜ਼ੀ ਸੈਣੀ ਤੇ ਸਮਾਜ ਸੇਵੀ ਰਾਜੇਸ਼ ਕੁਮਾਰ ਕੁੱਦਾ ਨੇ ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕੀਤਾ ਤੇ ਨਸ਼ਿਆਂ ਤੋਂ ਹੋਣ ਵਾਲੀਆਂ ਹਾਨੀਆਂ ਬਾਰੇ ਵਿਸਥਾਰ ਨਾਲ ਦੱਸਿਆ | ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨੂੰ ਬੱਚਿਆਂ 'ਤੇ ਨਿਗਰਾਨੀ ਰੱਖਣ ਲਈ ਕਿਹਾ ਤਾਂ ਜੋ ਬੱਚੇ ਗ਼ਲਤ ਦਿਸ਼ਾ ਵੱਲ ਨਾ ਜਾ ਸਕਣ | ਇਸ ਮੌਕੇ ਠਾਕੁਰ ਸਰਬਜੀਤ ਸਿੰਘ ਸੱਬਾ, ਜੋਗਿੰਦਰ ਸਿੰਘ ਬਿੱਟੂ, ਮਿਸਤਰੀ ਅਮਰਜੀਤ ਸਿੰਘ, ਬੋਧਰਾਜ, ਪੰਚਾਇਤ ਮੈਂਬਰ ਸੁਨੀਲ ਮਸੀਹ, ਜ਼ੈਲਦਾਰ ਸ਼ੇਰ ਸਿੰਘ, ਕੋਮਲ ਠਾਕੁਰ, ਪ੍ਰੀਆ ਸੈਣੀ ਆਦਿ ਸ਼ਾਮਿਲ ਸਨ |