05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਾਬਾ ਹਜ਼ਾਰਾ ਸਿੰਘ ਤੇ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਯਾਦ 'ਚ ਬਰਸੀ ਸਮਾਗਮ

Ad Position 21
No active advertisement
ਅਜੀਤ ਡੈਸਕ 24-01-2026
ਗੁਰੂ ਕਾ ਬਾਗ (ਜਗਦੇਵ ਕਲਾਂ), 23 ਜਨਵਰੀ (ਸ਼ਰਨਜੀਤ ਸਿੰਘ ਗਿੱਲ)- ਮਹਾਨ ਤਪੱਸਵੀ, ਸੇਵਾ ਦੇ ਪੁੰਜ, ਸੱਚਖੰਡ ਵਾਸੀ ਸੰਤ ਬਾਬਾ ਹਜ਼ਾਰਾ ਸਿੰਘ ਅਤੇ ਸੰਤ ਬਾਬਾ ਲੱਖਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਮਿੱਠੀ ਯਾਦ ਵਿਚ ਬਰਸੀ ਸਮਾਗਮ ਜਥੇਦਾਰ ਬਾਬਾ ਸਤਨਾਮ ਸਿੰਘ, ਬਾਬਾ ਜਗੀਰ ਸਿੰਘ ਤੇ ਬਾਬਾ ਚਰਨ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਦੀ ਰਹਿਨੁਮਾਈ ਹੇਠ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਡੇਰਾ ਕਾਰ ਸੇਵਾ ਗੁਰੂ ਕਾ ਬਾਗ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਗਿਆ | ਇਸ ਮੌਕੇ ਲੜੀਵਾਰ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪ੍ਰਸਿੱਧ ਕਥਾਵਾਚਕ ਭਾਈ ਕੁਲਵੰਤ ਸਿੰਘ, ਭਾਈ ਮਨਦੀਪ ਸਿੰਘ ਪੋਹੀਰ ਢਾਡੀ ਜਥਾ, ਹਜ਼ੂਰੀ ਰਾਗੀ ਜਥਾ ਗੁ. ਗੁਰੂ ਕਾ ਬਾਗ ਤੇ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਵਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੁਆਰਾ ਨਿਹਾਲ ਕੀਤਾ ਤੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ, ਬਾਬਾ ਅਮਰੀਕ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਸ਼ਬੇਗ ਸਿੰਘ ਗੋਇੰਦਵਾਲ ਸਾਹਿਬ, ਬਾਬਾ ਜੋਗਿੰਦਰ ਸਿੰਘ, ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ, ਬਾਬਾ ਹਰਭਜਨ ਸਿੰਘ ਜੰਡ ਸਾਹਿਬ ਵਾਲੇ, ਬਾਬਾ ਹਰਭਜਨ ਸਿੰਘ ਕੁੱਲੀ ਵਾਲੇ, ਬਾਬਾ ਕਿਰਪਾਲ ਸਿੰਘ, ਭਾਈ ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ, ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਭਾਈ ਗੁਰਦੇਵ ਸਿੰਘ ਭੈਣੀ ਤੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਬਰਸੀ ਸਮਾਗਮਾਂ ਵਿਚ ਹਾਜ਼ਰੀ ਭਰੀ ਤੇ ਇਲਾਹੀ ਗੁਰਬਾਣੀ ਦਾ ਆਨੰਦ ਮਾਣਿਆ | ਇਸ ਮੌਕੇ ਜਥੇਦਾਰ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲਿਆਂ ਵਲੋਂ ਰਾਗੀ, ਢਾਡੀ ਜਥਿਆਂ ਤੇ ਪ੍ਰਮੁੱਖ ਧਾਰਮਿਕ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਤਿਕਾਰ ਕੀਤਾ ਗਿਆ | ਇਸ ਮੌਕੇ ਬਾਬਾ ਮੰਗਲ ਸਿੰਘ ਤੋਲਾਨੰਗਲ, ਇੰਦਰਜੀਤ ਸਿੰਘ ਬੰਬ ਜਗਦੇਵ ਕਲਾਂ, ਸਾਬਕਾ ਸਰਪੰਚ ਹਰਪਾਲ ਸਿੰਘ ਸੈਂਸਰਾ, ਕਾਰਜ ਸਿੰਘ ਸ਼ਾਹ ਚੈਨਪੁਰ, ਜਥੇ. ਅਮਰੀਕ ਸਿੰਘ ਬਟਾਲਾ, ਹਰਪਾਲ ਸਿੰਘ ਤੇੜਾ ਕਲਾਂ, ਤਰਸੇਮ ਸਿੰਘ ਤੇੜਾ ਕਲਾਂ, ਗੁਰਦੀਪ ਸਿੰਘ ਘੁੱਕੇਵਾਲੀ, ਕਰਨੈਲ ਸਿੰਘ ਝੰਜੋਟੀ, ਜੋਬਨਜੀਤ ਸਿੰਘ ਭਿੱਟੇਵੱਢ, ਸੁੱਚਾ ਸਿੰਘ ਸੈਂਸਰਾ, ਹਰਦੀਪ ਸਿੰਘ ਰੱਬ, ਬਾਬਾ ਦਿਲਬਾਗ ਸਿੰਘ ਚੈਨਪੁਰ, ਗੁਰਜੰਟ ਸਿੰਘ ਭਿੱਟੇਵੱਢ, ਗੁਰਸਾਹਬ ਸਿੰਘ ਸੈਂਸਰਾ, ਗੁਰਵਿੰਦਰ ਸਿੰਘ ਭਿੱਟੇਵੱਢ, ਜਗਬੀਰ ਸਿੰਘ ਤੋਲਾਨੰਗਲ, ਗੁਰਮਹਿੰਦਰ ਸਿੰਘ ਤੋਲਾਨੰਗਲ, ਜਗਜੀਤ ਸਿੰਘ ਘੁੱਕੇਵਾਲੀ, ਮੰਗਲ ਸਿੰਘ ਧੁੱਪਸੜੀ, ਪਲਵਿੰਦਰ ਸਿੰਘ ਤੇੜਾ ਕਲਾਂ, ਜਸਪਾਲ ਸਿੰਘ ਨਾਗੀ, ਫਤਿਹ ਸਿੰਘ ਬੱਗਾ, ਇੰਦਰਜੀਤ ਸਿੰਘ ਅਦਲੀਵਾਲਾ, ਜਗਜੀਤ ਸਿੰਘ ਕਿਆਮਪੁਰ, ਧਨਵੰਤ ਸਿੰਘ ਘੁੱਕੇਵਾਲੀ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਵੇਲੀ 'ਚ ਖੜ੍ਹੀ ਕਾਰ ਦੀ ਅਣਪਛਾਤਿਆਂ ਨੇ ਬੁਰੀ ਤਰ੍ਹਾਂ ਕੀਤੀ ਭੰਨਤੋੜ ਅਗਲੀ ਖ਼ਬਰ ਸਰਦੀਆਂ ਦੇ ਪਹਿਲੇ ਮੀਂਹ ਨਾਲ ਫ਼ਸਲਾਂ ਨੰੂ ਮਿਲੇਗੀ ਵੱਡੀ ਰਾਹਤ
Ad Position 24
No active advertisement