21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪ੍ਰਬੰਧਕੀ ਤੇ ਜੁਡੀਸ਼ੀਅਲ ਕੰਪਲੈਕਸ ਲਈ ਪਾਈ ਕੇਬਲ ਤਾਰ ਨੀਵੀਂ ਹੋਣ ਕਾਰਨ ਅਕਸਰ ਬਿਜਲੀ ਰਹਿੰਦੀ ਪ੍ਰਭਾਵਿਤ

ਗੁਰਦਾਸਪੁਰ, 21 ਸਤੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਪ੍ਰਬੰਧਕੀ ਤੇ ਜੁਡੀਸ਼ੀਅਲ ਕੰਪਲੈਕਸ ਲਈ ਸਬ ਡਵੀਜਨ ਵਲੋਂ ਬਿਜਲੀ ਦੀ ਤਾਰ ਹਟਾ ਕੇ ਮੋਟੀ ਕੇਬਲ ਪਾਈ ਸੀ ਜੋ ਉਹ ਦਰੱਖਤਾਂ ’ਚ ਜਾਣ ਕਰਕੇ ਨੀਵੀਂ ਹੋ ਗਈ ਹੈ, ਜਿਸ ਨਾਲ ਅਕਸਰ ਹੀ ਬਿਜਲੀ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਮਹਿਕਮੇ ਨੇ ਕੇਬਲ ਨੂੰ ਦਰੱਖਤਾਂ ਨਾਲ ਬੰਨ੍ਹ ਕੇ ਹੀ ਕੰਮ ਸਾਰਿਆ ਹੈ। ਇਸ ਨਾਲ ਜਦੋਂ ਵੀ ਹਨੇਰੀ ਆਉਂਦੀ ਹੈ ਤਾਂ ਉਸ ਸਮੇਂ ਨੰਗੇ ਜੋੜ ਨਾਲ ਸਪਾਰਕਿੰਗ ਹੋ ਜਾਂਦੀ ਹੈ ਤੇ ਪ੍ਰਾਈਵੇਟ ਕੰਮ ਕਰਨ ਵਾਲਿਆਂ ਦੇ ਉਪਕਰਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ।

Ad Position 21
No active advertisement
ਅਜੀਤ ਡੈਸਕ 22-09-2026
ਗੁਰਦਾਸਪੁਰ, 21 ਸਤੰਬਰ (ਅਸ਼ੋਕ ਸ਼ਰਮਾ)-ਜ਼ਿਲ੍ਹਾ ਪ੍ਰਬੰਧਕੀ ਤੇ ਜੁਡੀਸ਼ੀਅਲ ਕੰਪਲੈਕਸ ਲਈ ਸਬ ਡਵੀਜਨ ਵਲੋਂ ਬਿਜਲੀ ਦੀ ਤਾਰ ਹਟਾ ਕੇ ਮੋਟੀ ਕੇਬਲ ਪਾਈ ਸੀ ਜੋ ਉਹ ਦਰੱਖਤਾਂ ’ਚ ਜਾਣ ਕਰਕੇ ਨੀਵੀਂ ਹੋ ਗਈ ਹੈ, ਜਿਸ ਨਾਲ ਅਕਸਰ ਹੀ ਬਿਜਲੀ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਮਹਿਕਮੇ ਨੇ ਕੇਬਲ ਨੂੰ ਦਰੱਖਤਾਂ ਨਾਲ ਬੰਨ੍ਹ ਕੇ ਹੀ ਕੰਮ ਸਾਰਿਆ ਹੈ। ਇਸ ਨਾਲ ਜਦੋਂ ਵੀ ਹਨੇਰੀ ਆਉਂਦੀ ਹੈ ਤਾਂ ਉਸ ਸਮੇਂ ਨੰਗੇ ਜੋੜ ਨਾਲ ਸਪਾਰਕਿੰਗ ਹੋ ਜਾਂਦੀ ਹੈ ਤੇ ਪ੍ਰਾਈਵੇਟ ਕੰਮ ਕਰਨ ਵਾਲਿਆਂ ਦੇ ਉਪਕਰਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਸਬੰਧੀ ਟਾਈਪਿਟਸ ਯੂਨੀਅਨ ਦੇ ਕੁਝ ਆਗੂਆਂ ਨੇ ਦੱਸਿਆ ਕਿ ਜਿਹੜੀ ਕੇਬਲ ਦਰੱਖਤਾਂ ’ਚੋਂ ਲੰਘਦੀ ਹੈ ਉਹ ਖਰਾਬ ਹੋਣ ਦਾ ਡਰ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮਹਿਕਮੇ ਨੇ ਕਦੇ ਵੀ ਦਰੱਖਤਾਂ ਦੀ ਛੰਗਾਈ ਨਹੀਂ ਕੀਤੀ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਦੋਵਾਂ ਕੰਪਲੈਕਸਾਂ ਦੀਆਂ ਕੇਬਲਾਂ ਜੋ ਦਰੱਖਤਾਂ ’ਚੋਂ ਲੰਘਦੀਆਂ ਹਨ, ਉਨ੍ਹਾਂ ਨੂੰ ਦਰੱਖਤਾਂ ’ਚੋਂ ਕੱਢ ਕੇ ਖੰਬਿਆਂ ’ਤੇ ਲਟਕਾਉਣ ਲਈ ਐਸ.ਈ ਗੁਰਦਾਸਪੁਰ ਨੂੰ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਮੁੜ ਬਿਜਲੀ ਪ੍ਰਭਾਵਿਤ ਨਾ ਹੋਵੇ ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਬਨਜੀਤ ਸਿੰਘ ਰੰਧਾਵਾ ਨਾਲ ਚੱਟਾਂਨ ਵਾਂਗ ਖੜੇ ਹਾਂ : ਆਗੂ ਅਗਲੀ ਖ਼ਬਰ ਨਾਮਧਾਰੀ ਹਸਪਤਾਲ ਨੜਾਂਵਾਲੀ ਵਲੋਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਬੋਹੜਵਡਾਲਾ ਵਿਖੇ ਮੈਡੀਕਲ ਕੈਂਪ ਸਰਹੱਦੀ ਖ...
Ad Position 24