ਨਾਮਧਾਰੀ ਹਸਪਤਾਲ ਨੜਾਂਵਾਲੀ ਵਲੋਂ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਬੋਹੜਵਡਾਲਾ ਵਿਖੇ ਮੈਡੀਕਲ ਕੈਂਪ
ਸਰਹੱਦੀ ਖੇਤਰ ਦੇ ਲੋਕਾਂ ਦੀ ਹਸਪਤਾਲ ’ਚ ਸਿਹਤ ਜਾਂਚ ਮੁਫ਼ਤ : ਡਾ. ਮਨਦੀਪ ਸਿੰਘ
ਕਲਾਨੌਰ, 21 ਸਤੰਬਰ (ਪੁਰੇਵਾਲ)-ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਪਿੰਡ ਬੋਹੜਵਡਾਲਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰਾਵਾਏ ਸਾਲਾਨਾਂ ਧਾਰਮਿਕ ਸਮਾਗਮ ਦੌਰਾਨ ਨਾਮਧਾਰੀ ਹਸਪਤਾਲ ਨੜਾਂਵਾਲੀ ਦੇ ਪ੍ਰਬੰਧਕ ਵੈਦ ਮਨਜੀਤ ਸਿੰਘ ਤੇ ਡਾ. ਮਨਦੀਪ ਸਿੰਘ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।
ਕਲਾਨੌਰ, 21 ਸਤੰਬਰ (ਪੁਰੇਵਾਲ)-ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ’ਤੇ ਪਿੰਡ ਬੋਹੜਵਡਾਲਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰਾਵਾਏ ਸਾਲਾਨਾਂ ਧਾਰਮਿਕ ਸਮਾਗਮ ਦੌਰਾਨ ਨਾਮਧਾਰੀ ਹਸਪਤਾਲ ਨੜਾਂਵਾਲੀ ਦੇ ਪ੍ਰਬੰਧਕ ਵੈਦ ਮਨਜੀਤ ਸਿੰਘ ਤੇ ਡਾ. ਮਨਦੀਪ ਸਿੰਘ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਮਨਦੀਪ ਸਿੰਘ ਤੋਂ ਇਲਾਵਾ ਸੀਨੀਅਰ ਸਟਾਫ਼ ਮਨਜਿੰਦਰ ਕੌਰ, ਪਰਮਜੀਤ ਸਿੰਘ, ਹਰਜੋਤ ਸਿੰਘ ਸਿਹਤ ਸੇਵਾਵਾਂ ਦੇਣ ਲਈ ਪਹੁੰਚੇ। ਕੈਂਪ ’ਚ ਸ਼ੂਗਰ, ਬੀ.ਪੀ., ਡਾਕਟਰੀ ਸਲਾਹ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਮੈਡੀਕਲ ਕੈਂਪ ਦੌਰਾਨ ਮੈਡੀਕਲ ਟੀਮ ਵਲੋਂ ਦੌਰਾਨ ਸੈਂਕੜੇ ਮਰੀਜ਼ਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸ਼ੂਗਰ, ਬੀ.ਪੀ. ਤੇ ਦਿਲ ਦੇ ਰੋਗਾਂ ਦੇ ਮਰੀਜ਼ ਜ਼ਿਆਦਾਤਰ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਪੇਟ ਦੀਆਂ ਬਿਮਾਰੀਆਂ, ਜੋੜਾਂ ਦੀਆਂ ਦਰਦਾਂ, ਕੰਨਾਂ ਦੀ ਇੰਨਫੈਕਸ਼ਨ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ ਹਨ। ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਨੜਾਂਵਾਲੀ ਹਸਪਤਾਲ ’ਚ ਇਲਾਜ ਸੇਵਾ ਭਾਵਨਾ ਨਾਲ ਕੀਤਾ ਜਾ ਰਿਹਾ ਹੈ, ਜਿਸ ਤਹਿਤ ਲੈਬਾਰਟੀ ਟੈਸਟਾਂ ’ਚ ਵੀ 25 ਤੋਂ 35 ਫ਼ੀਸਦੀ ਘੱਟ ਰੇਟਾਂ ’ਤੇ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਮਹਿੰਗੀਆਂ ਟੈਸਟ ਮਸ਼ੀਨਾਂ ਰਾਹੀਂ ਸੋਡੀਆਂ, ਪੋਟਾਸ਼ੀਅਮ ਦੇ ਟੈਸਟ ਵੀ ਹਸਪਤਾਲ ’ਚ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੇ ਇਲਾਜ਼ ਲਈ ਵਿਸ਼ੇਸ ਪ੍ਰਬੰਧ ਹੈ ਤੇ ਹਰਨੀਆਂ, ਪਿੱਤਾ, ਬੱਚੇਦਾਨੀ ਦੇ ਅਪਰੇਸ਼ਨ ਆਦਿ ਘੱਟ ਰੇਟਾਂ ’ਤੇ ਕੀਤੇ ਜਾਂਦੇ ਹਨ ।