21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਫਿਸ਼ ਪਾਰਕ ’ਚ ਬੱਚਿਆਂ ਦੇ ਖੇਡਣ ਵਾਸਤੇ ਭੰਗੂੜੇ, ਪੀਂਘਾਂ ਟੁੱਟਣ ਨਾਲ ਬੱਚੇ ਹੋ ਰਹੇ ਜ਼ਖ਼ਮੀ

ਗੁਰਦਾਸਪੁਰ, 21 ਸਤੰਬਰ (ਅਸ਼ੋਕ ਸ਼ਰਮਾ)-ਪ੍ਰਸਿੱਧ ਫਿਸ਼ ਪਾਰਕ ’ਚ ਲੱਗੇ ਭੰਗੂੜੇ ਤੇ ਪੀਂਘਾਂ ਦੀਆਂ ਪਾਈਪਾਂ ਟੁੱਟਣ ਨਾਲ ਛੋਟੇ ਬੱਚੇ ਜ਼ਖ਼ਮੀ ਹੋ ਰਹੇ ਹਨ। ਇਸ ਪਾਸੇ ਸਬੰਧਿਤ ਵਿਭਾਗ ਦਾ ਧਿਆਨ ਨਾ ਹੋਣ ਕਰਕੇ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ।

Ad Position 21
No active advertisement
ਅਜੀਤ ਡੈਸਕ 22-09-2026
ਗੁਰਦਾਸਪੁਰ, 21 ਸਤੰਬਰ (ਅਸ਼ੋਕ ਸ਼ਰਮਾ)-ਪ੍ਰਸਿੱਧ ਫਿਸ਼ ਪਾਰਕ ’ਚ ਲੱਗੇ ਭੰਗੂੜੇ ਤੇ ਪੀਂਘਾਂ ਦੀਆਂ ਪਾਈਪਾਂ ਟੁੱਟਣ ਨਾਲ ਛੋਟੇ ਬੱਚੇ ਜ਼ਖ਼ਮੀ ਹੋ ਰਹੇ ਹਨ। ਇਸ ਪਾਸੇ ਸਬੰਧਿਤ ਵਿਭਾਗ ਦਾ ਧਿਆਨ ਨਾ ਹੋਣ ਕਰਕੇ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ। ਇਸ ਸਬੰਧੀ ਫਿਸ਼ ਪਾਰਕ ’ਚ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਫਿਸ਼ ਪਾਰਕ ਜ਼ਰੂਰ ਹੈ। ਪਰ ਇਸ ਦੀ ਵਿਭਾਗ ਵਲੋਂ ਸਾਂਭ ਸੰਭਾਲ ਨਾ ਹੋਣ ਕਰਕੇ ਸਮਾਨ ਦੀ ਟੁੱਟ ਭੱਜ ਹੋ ਜਾਂਦੀ ਹੈ। ਕਈ ਵਾਰ ਨਸ਼ੇੜੀ ਲੋਹੇ ਦਾ ਸਮਾਨ ਵੀ ਚੋਰੀ ਕਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਛੋਟੇ ਬੱਚੇ ਭੰਗੂੜਿਆਂ ਨਾਲ ਖੇਡ ਰਹੇ ਸਨ ਕਿ ਲੋਹੇ ਦੀਆਂ ਟੁੱਟੀਆਂ ਪਾਈਪਾਂ ਨਾਲ ਵੱਜਣ ਕਰਕੇ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਦਾ ਨਿੱਜੀ ਹਸਪਤਾਲ ਤੋਂ ਇਲਾਜ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹਿੰਗੇ ਭਾਅ ਦਾ ਸਮਾਨ ਬੱਚਿਆਂ ਦੇ ਖੇਡਣ ਵਾਸਤੇ ਲਗਾਇਆ ਹੈ। ਉਸ ਦਾ ਨੁਕਸਾਨ ਹੁੰਦਾ ਹੈ ਤੇ ਸਬੰਧਿਤ ਮਹਿਕਮਾ ਇਸ ਪਾਸੇ ਬਿਲਕੁਲ ਗੌਰ ਨਹੀਂ ਕਰਦਾ ਹੈ। ਇੱਥੋਂ ਤੱਕ ਕਿ ਫਿਸ਼ ਪਾਰਕ ਦੀ ਸਫਾਈ ਤੇ ਬਾਥਰੂਮ ਵੀ ਗੰਦਗੀ ਨਾਲ ਭਰੇ ਹੋਏ ਹਨ। ਜਿਸ ਨਾਲ ਭੈੜੀ ਬਦਬੂ ਫੈਲੀ ਹੋਈ ਹੈ ਤੇ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸਬੰਧਿਤ ਵਿਭਾਗ ਨੂੰ ਹਦਾਇਤਾਂ ਕਰਕੇ ਫਿਸ਼ ਪਾਰਕ ’ਚ ਬੱਚਿਆਂ ਦੇ ਖੇਡਣ ਵਾਸਤੇ ਲੱਗੇ ਸਮਾਨ ਦੀ ਮੁਰੰਮਤ ਕਰਵਾਉਣ ਦੇ ਨਾਲ ਸਫਾਈ ਪਹਿਲ ਦੇ ਅਧਾਰ ’ਤੇ ਕਾਰਵਾਈ ਜਾਵੇ। ਜਿਸ ਨਾਲ ਲੋਨਾਂ ਨੂੰ ਰਾਹਤ ਮਿਲ ਸਕੇ ।
Ad Position 22
No active advertisement
ਪਿਛਲੀ ਖ਼ਬਰ ਬੀ.ਪੀ.ਈ.ਓ.ਦੀਨਾਨਗਰ ਖ਼ਿਲਾਫ ਧਰਨਾ ਅੱਜ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪਸਿਆਲ ਵਿਖੇ ਚੋਰੀ
Ad Position 24