19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਇਨਰਵੀਲ੍ਹ ਕਲੱਬ ਪਠਾਨਕੋਟ ਨੇ ਬਸੰਤ ਪੰਚਮੀ ਮਨਾਈ

Ad Position 21
No active advertisement
ਅਜੀਤ ਡੈਸਕ 25-01-2026
ਪਠਾਨਕੋਟ, 24 ਜਨਵਰੀ (ਸੰਧੂ)-ਇਨਰਵੀਲ੍ਹ ਕਲੱਬ ਨੇ ਪ੍ਰਧਾਨ ਮੀਨਲ ਘਈ ਦੀ ਪ੍ਰਧਾਨਗੀ ਹੇਠ ਬਸੰਤ ਪੰਚਮੀ ਦਾ ਸ਼ੁਭ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਕਲੱਬ ਮੈਂਬਰਾਂ ਨੇ ਗਿਆਨ, ਬੁੱਧੀ ਅਤੇ ਕਲਾ ਦੀ ਦੇਵੀ ਸਰਸਵਤੀ ਦੀ ਰਸਮੀ ਪੂਜਾ ਕੀਤੀ ਅਤੇ ਖੁਸ਼ੀ, ਖ਼ੁਸ਼ਹਾਲੀ ਤੇ ਚੰਗੀ ਸਮਝ ਲਈ ਪ੍ਰਾਰਥਨਾ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਦੇਵੀ ਸਰਸਵਤੀ ਦੀ ਮੂਰਤੀ ਸਾਹਮਣੇ ਸ਼ਮਾ ਰੌਸ਼ਨ ਕਰਕੇ ਕੀਤੀ ਗਈ | ਪੂਜਾ ਦਾ ਸਮਾਪਨ ਵੈਦਿਕ ਮੰਤਰਾਂ ਦੇ ਜਾਪ ਨਾਲ ਹੋਇਆ | ਕਲੱਬ ਪ੍ਰਧਾਨ ਮੀਨਲ ਘਈ ਅਤੇ ਅਧਿਕਾਰੀਆਂ ਨੇ ਕਿਹਾ ਕਿ ਬਸੰਤ ਪੰਚਮੀ ਨਾ ਸਿਰਫ਼ ਰੁੱਤਾਂ ਦੇ ਬਦਲਾਅ ਦਾ ਪ੍ਰਤੀਕ ਹੈ, ਬਲਕਿ ਗਿਆਨ ਅਤੇ ਸਿੱਖਿਆ ਦੇ ਮਹੱਤਵ ਨੂੰ ਵੀ ਉਜਾਗਰ ਕਰਦੀ ਹੈ | ਉਨ੍ਹਾਂ ਕਿਹਾ ਕਿ ਦੇਵੀ ਸਰਸਵਤੀ ਦੀ ਪੂਜਾ ਜੀਵਨ ਵਿਚ ਸਕਾਰਾਤਮਕ ਊਰਜਾ ਲਿਆਉਂਦੀ ਹੈ ਅਤੇ ਸਮਾਜ ਵਿੱਚ ਸਿੱਖਿਆ, ਕਦਰਾਂ-ਕੀਮਤਾਂ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੀ ਹੈ | ਅੰਤ ਵਿਚ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਸਰੋਜ ਪੁਰੀ, ਸੁਨੀਤਾ ਖੋਸਲਾ, ਨੀਨਾ ਤ੍ਰੇਹਨ, ਹਰੀ ਪਿ੍ਆ ਖੋਸਲਾ, ਨਿਧੀ ਮਹਾਜਨ, ਪ੍ਰੀਤ ਸ਼ਿੰਗਾਰੀ, ਜਸਲੀਨ ਚੱਢਾ, ਦਮਨਪ੍ਰੀਤ ਕੌਰ, ਅਸ਼ਮੀਤ ਚੱਢਾ, ਪੂਨਮ ਮਹਾਜਨ, ਡਾ: ਨਿਧੀ ਪੁਰੀ, ਅਨੀਤਾ ਅਰੋੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਭਾਜਪਾ ਵਲੋਂ ਨਵੀਂ ਕਾਰਜਕਾਰਨੀ ਦੇ ਅਹੁਦੇਦਾਰਾਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਨਵਨਿਯੁਕਤ ਚੇਅਰਮੈਨ ਸੌਰਭ ਬਹਿਲ ਦਾ ਸਨਮਾਨ
Ad Position 24