19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਨਵਨਿਯੁਕਤ ਚੇਅਰਮੈਨ ਸੌਰਭ ਬਹਿਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 25-01-2026
ਪਠਾਨਕੋਟ, 24 ਜਨਵਰੀ (ਸੰਧੂ)-ਪਠਾਨਕੋਟ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਸੌਰਭ ਬਹਿਲ ਨੇ ਅੱਜ ਪਠਾਨਕੋਟ ਦੇ ਮਾਤਾ ਆਸ਼ਾ ਪੂਰਨੀ ਮੰਦਿਰ ਵਿਖੇ ਚੇਅਰਮੈਨ ਨਿਯੁਕਤ ਹੋਣ ਤੋਂ ਬਾਅਦ ਨਤਮਸਤਕ ਹੋਣ ਲਈ ਪੁੱਜੇ ਜਿਥੇ ਮਾਤਾ ਆਸ਼ਾ ਪੂਰਨੀ ਮੰਦਿਰ ਸੁਧਾਰ ਸਭਾ ਦੇ ਪ੍ਰਧਾਨ ਵਿਨੋਦ ਮਲਹੋਤਰਾ ਅਤੇ ਵੱਖ-ਵੱਖ ਮੈਂਬਰਾਂ ਵਲੋਂ ਚੇਅਰਮੈਨ ਸੌਰਭ ਬਹਿਲ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਵ-ਨਿਯੁਕਤ ਟਰੱਸਟ ਚੇਅਰਮੈਨ ਸੌਰਭ ਬਹਿਲ ਨੇ ਮਾਤਾ ਆਸ਼ਾ ਪੂਰਨੀ ਮੰਦਿਰ ਸੁਧਾਰ ਸਭਾ ਦੇ ਮੈਂਬਰਾਂ ਦਾ ਉਨ੍ਹਾਂ ਨੂੰ ਦਿੱਤੇ ਸਨਮਾਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਵਲੋਂ ਸੌਂਪੀ ਗਈ ਹੈ ਉਸ ਨੰੂ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਸ਼ਹਿਰ ਦੇ ਭਲੇ ਲਈ ਕੰਮ ਕਰਨਗੇ | ਉਨ੍ਹਾਂ ਕਿਹਾ ਕਿ ਪਠਾਨਕੋਟ ਦਾ ਵਿਕਾਸ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ | ਇਸ ਮੌਕੇ ਵਿਨੋਦ ਮਲਹੋਤਰਾ, ਆਸ਼ੀਸ਼ ਆਸ਼ੂ, ਵਿਜੇ ਫੱਤਾ, ਰਾਕੇਸ਼ ਸ਼ਰਮਾ, ਅਸ਼ਵਨੀ ਬਜਾਜ ਗੱਪਾ, ਧਰਮਪਾਲ ਪੱਪੂ, ਪੁਨੀਤ ਓਹਰੀ, ਹਰੀਮੋਹਨ ਬਿੱਟਾ, ਗੋਪਾਲ ਸ਼ਰਮਾ, ਦੀਪਕ ਸ਼ਰਮਾ ਅਤੇ ਹੋਰ ਵਿਸ਼ੇਸ਼ ਮੈਂਬਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇਨਰਵੀਲ੍ਹ ਕਲੱਬ ਪਠਾਨਕੋਟ ਨੇ ਬਸੰਤ ਪੰਚਮੀ ਮਨਾਈ ਅਗਲੀ ਖ਼ਬਰ ਇੰਡੀਅਨ ਫੈਡਰੇਸ਼ਨ ਅਤੇ ਟਰੇਡ ਯੂਨੀਅਨ ਦੀ ਮੀਟਿੰਗ
Ad Position 24