ਘਰੋਟਾ, 24 ਫਰਵਰੀ (ਸੰਜੀਵ ਗੁਪਤਾ)-ਜੰਡੀ ਰੋਡ 'ਤੇ ਸ੍ਰੀ ਰਾਮ ਕਲੱਬ ਵਲੋਂ ਘਰੋਟਾ ਵਿਚ ਆਯੋਜਿਤ ਤੀਜਾ ਭਗਵਤੀ ਜਾਗਰਣ ਸ਼ਰਧਾ ਤੇ ਆਸਥਾ ਦੇ ਮਾਹੌਲ 'ਚ ਸਮਾਪਤ ਹੋਇਆ | ਸਰਪੰਚ ਸੰਜੀਵ ਕੁਮਾਰ ਨੇ ਸਮਾਗਮ ਦਾ ਰਸਮੀ ਉਦਘਾਟਨ ਕੀਤਾ | ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਨੀਰਜ ਕੁਮਾਰ ਨੇ ਮਾਤਾ ਰਾਣੀ ਦੀਆਂ ਭੇਟਾਂ ਅਤੇ ਭਜਨਾਂ ਦਾ ਗੁਣਗਾਨ ਕੀਤਾ, ਜਿਸ ਨੇ ਪੂਰੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ | ਇਸ ਮੌਕੇ ਸਰਪੰਚ ਸੰਜੀਵ ਕੁਮਾਰ ਨੇ ਸ੍ਰੀ ਰਾਮ ਕਲੱਬ ਦੇ ਸਮਾਜਿਕ ਤੇ ਧਾਰਮਿਕ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਆਪਸੀ ਭਾਈਚਾਰਾ ਤੇ ਅਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਦੇ ਹਨ | ਮਹਿਮਾਨਾਂ ਨੇ ਗਾਇਕ ਨੀਰਜ ਕੁਮਾਰ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰਬੰਧਕ ਹੀਰਾ ਲਾਲ ਅਤੇ ਹੋਰਨਾਂ ਨੇ ਸਾਰੇ ਮਹਿਮਾਨਾਂ, ਕਲਾਕਾਰਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ |