20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

10 ਲੱਖ ਬੀਮੇ ਦੀ ਸੰਤ ਕੰਪਿਊਟਰ ਅੱਡਾ ਕੋਟਲੀ ਸੂਰਤ ਮੱਲ੍ਹੀ ਤੋਂ ਦਲਬੀਰ ਸਿੰਘ ਭਿੱਲਾ ਨੇ ਕਰਵਾਈ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 25-01-2026
ਬਟਾਲਾ, 24 ਦਸੰਬਰ (ਸਤਿੰਦਰ ਸਿੰਘ)-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਇਕ ਪਰਿਵਾਰ ਦੇ ਸਾਲਾਨਾ 10 ਲੱਖ ਬੀਮਾ ਕਾਰਡ ਦੀ ਸੰਤ ਕੰਪਿਊਟਰ ਸੈਂਟਰ ਧਿਆਨਪੁਰ ਰੋਡ ਅੱਡਾ ਕੋਟਲੀ ਸੂਰਤ ਮੱਲ੍ਹੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਫ਼ਲ ਕਾਰੋਬਾਰੀ ਸ: ਦਲਬੀਰ ਸਿੰਘ ਭਿੱਲਾ ਕੋਟਲੀ, ਐੱਸ. ਐੱਮ. ਪਰਮਜੀਤ ਕੌਰ ਧਿਆਨਪੁਰ, ਰਣਜੀਤ ਸਿੰਘ ਬੀ. ਈ., ਡਾ. ਸੁਖਜੀਤ ਸਿੰਘ ਧਿਆਨਪੁਰ, ਸਰਪੰਚ ਸੁਖਵਿੰਦਰ ਸਿੰਘ ਕੋਟਲੀ, ਬਲਾਕ ਪ੍ਰਧਾਨ ਨਰਿੰਦਰ ਸਿੰਘ ਡਿੰਪਲ ਅਲੀਨੰਗਲ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਪਵਾਰ ਸ਼ਿਕਾਰ ਮਾਛੀਆਂ, ਸਰਪੰਚ ਨਿਰਮਲ ਸਿੰਘ ਮੋਹਲੋਵਾਲੀ, ਸਰਪੰਚ ਪਵਨਦੀਪ ਕੌਰ ਡੇਰਾ ਪਠਾਣਾਂ, ਸਮਾਜ ਸੇਵੀ ਡਾ. ਸਤਨਾਮ ਸਿੰਘ ਬਾਜਵਾ ਖਹਿਰਾ ਸੁਲਤਾਨ, ਸਰਪੰਚ ਰਣਜੀਤ ਸਿੰਘ ਭੱਟੀ ਦਰਗਾਬਾਦ, ਸਰਪੰਚ ਬਲਰਾਜ ਸਿੰਘ ਖਹਿਰਾ ਸੁਲਤਾਨ, ਬਖਸ਼ੀਸ਼ ਸਿੰਘ ਅਲੀਨੰਗਲ, ਸਰਪੰਚ ਤਜਿੰਦਰ ਸਿੰਘ ਸ਼ਾਹਪੁਰ ਜਾਜਨ, ਸਰਪੰਚ ਦਲਬੀਰ ਸਿੰਘ ਰਾਜੇਕੇ, ਸਰਪੰਚ ਰਣਜੀਤ ਸਿੰਘ ਗਾਜੀਨੰਗਲ, ਸਰਪੰਚ ਸੁਲੱਖਣ ਸਿੰਘ ਬਸੰਤਕੋਟ, ਸਰਪੰਚ ਦਲਬੀਰ ਸਿੰਘ ਰਾਏਚੱਕ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੀਨਾ ਕੁਮਾਰੀ ਰਊਵਾਲ, ਐਡਵੋਕੇਟ ਪਰਿਵਰਤਨ ਸਿੰਘ ਸੰਗਤਵਾਲ, ਸਰਪੰਚ ਗੁਰਤੇਜ ਸਿੰਘ ਰਣਸੀਕਾ ਤਲਾ, ਖਜਾਨ ਸਿੰਘ ਬਲਾਕ ਪ੍ਰਧਾਨ ਐੱਸ.ਸੀ. ਵਿੰਗ. ਸਰਪੰਚ ਲਾਡੀ ਮਾਹਲ, ਸਰਪੰਚ ਮਨਦੀਪ ਸਿੰਘ ਗਿੱਲਾਂਵਾਲੀ, ਸਰਪੰਚ ਜਸਮੇਲ ਸਿੰਘ ਕੋਹਾਲੀ, ਸਰਪੰਚ ਕੁਲਦੀਪ ਸਿੰਘ ਮਹਿਮੇਚੱਕ ਨੇ ਸ਼ੁਰੂਆਤ ਕੀਤੀ | ਉਨ੍ਹਾਂ ਮੁੱਖ ਮੰਤਰੀ ਸ: ਭਗਵੰਤ ਮਾਨ ਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਸ਼ਾਹਪੁਰ ਜਾਜਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ 10 ਲੱਖ ਬੀਮੇ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਸ ਬੀਮੇ ਕਾਰਡ ਬਣਾਉਣ ਲਈ 'ਆਪ' ਦੇ ਵਲੰਟੀਅਰਾਂ ਵਲੋਂ ਕੰਪਿਊਟਰ ਰਾਹੀਂ ਤਰੀਕ ਲਈ ਜਾਵੇਗੀ, ਜੋ ਸੰਤ ਕੰਪਿਊਟਰ ਸੈਂਟਰ ਧਿਆਨਪੁਰ ਰੋਡ ਅੱਡਾ ਕੋਟਲੀ ਸੂਰਤ ਮੱਲੀ ਵਿਖੇ ਦਿਖਾ ਕੇ 10 ਲੱਖ ਸਾਲਾਨਾ ਪ੍ਰਤੀ ਪਰਿਵਾਰ ਦੇ ਬੀਮੇ ਕਾਰਡ ਬਣਾਏ ਜਾਣਗੇ, ਜਿਨਾਂ ਦਾ ਮੁਫ਼ਤ ਇਲਾਜ ਪੂਰੇ ਪੰਜਾਬ 'ਚ 900 ਤੋਂ ਉੱਪਰ ਬਹੁਤ ਹੀ ਵਧੀਆ ਨਿੱਜੀ ਹਸਪਤਾਲਾਂ ਵਿਚ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਹੋਈ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ 'ਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ
Ad Position 24