20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਠੇਕੇਦਾਰ ਅਤੇ ਵਿਭਾਗ ਦੀ ਅਣਗਹਿਲੀ ਕਾਰਨ ਨਵੀਂ ਬਣੀ ਸੜਕ ਥਾਂ ਥਾਂ ਤੋਂ ਟੁੱਟੀ

Ad Position 21
No active advertisement
ਅਜੀਤ ਡੈਸਕ 25-01-2026
ਬਹਿਰਾਮਪੁਰ, 24 ਜਨਵਰੀ (ਪ੍ਰੋ: ਬਲਬੀਰ ਸਿੰਘ ਕੋਲਾ)-ਜੇ.ਆਰ.ਸ਼ੈਲਰ ਦੀਨਾਨਗਰ ਤੋਂ ਆਰੰਭ ਹੋ ਕੇ ਪਿੰਡ ਬਾਹਮਣੀ ਤੱਕ ਕਾਹਲੀ ਵਿਚ ਬਣਾਈ ਗਈ ਨਵੀਂ ਸੜਕ ਥੋੜੇ੍ਹ ਜਿਹੇ ਸਮੇਂ ਬਾਅਦ ਹੀ ਥਾਂ ਥਾਂ ਤੋਂ ਬੁਰੀ ਤਰ੍ਹਾਂ ਟੁੱਟ ਜਾਣ ਕਰਕੇ ਇਲਾਕੇ ਦੇ ਲੋਕਾਂ ਅੰਦਰ ਚਰਚਾ ਦਾ ਵਿਸ਼ਾ ਬਣੀ ਹੈ | ਇਥੇ ਵਰਨਣਯੋਗ ਹੈ ਕਿ ਕਰੀਬ ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜੀ ਤੇ ਕਰੀਬ ਸਾਢੇ 6 ਕਿੱਲੋਮੀਟਰ ਲੰਮੀ ਪੰਜਾਬ ਰਾਜ ਮੰਡੀ ਬੋਰਡ ਵਲੋਂ ਬਣਾਈ ਸੜਕ ਦੇ ਤਿਆਰ ਵੱਲ ਸਬੰਧਿਤ ਵਿਭਾਗ ਤੇ ਠੇਕੇਦਾਰ ਵਲੋਂ ਪੂਰੀ ਸੰਜੀਦਗੀ ਨਹੀਂ ਦਿਖਾਈ ਗਈ | ਜਿਸ ਕਰਕੇ ਇਸ ਸੜਕ ਦਾ ਕੰਮ ਪੂਰਾ ਹੋਣ ਤੋਂ ਪਹਿਲਾਂ ਹੀ ਟੁੱਟ ਗਈ | ਪਿੰਡ ਦੋਦਵਾਂ ਤੋਂ ਲੈ ਕੇ ਦੀਨਾਨਗਰ ਤੱਕ ਇਹ ਸੜਕ ਦਰਜਨਾਂ ਥਾਵਾਂ ਤੋਂ ਟੁੱਟੀ ਹੈ | ਇਹ ਸੜਕ ਸਰਦੀਆਂ ਦੇ ਮੌਸਮ ਵਿਚ ਗੈਰ ਮਿਆਰੀ ਮੈਟੀਰੀਅਲ ਨਾਲ ਬਣਾਈ ਗਈ ਹੈ | ਸੜਕ ਬਣਾਉਣ ਸਮੇਂ ਲੁੱਕ ਪੂਰੀ ਮਾਤਰਾ ਵਿਚ ਨਹੀਂ ਪਾਈ ਗਈ ਅਤੇ ਨਾ ਹੀ ਸੜਕ ਦੀ ਮਜ਼ਬੂਤੀ ਲਈ ਸੜਕ ਉੱਪਰ ਚੂਨਾ, ਰੇਤਾ, ਬੱਜਰੀ ਤੇ ਲੁੱਕ ਦੀ ਪੀ.ਸੀ ਪਾਈ ਗਈ | ਸੜਕ ਬਣਨ ਤੋਂ ਬਾਅਦ ਸੜਕ ਚੈੱਕ ਕਰਨ ਲਈ ਜਦੋਂ ਵਿਭਾਗ ਦੀ ਟੀਮ ਸੜਕ ਦਾ ਸੈਂਪਲ ਲੈਣ ਆਈ ਤਾਂ ਸਥਾਨਿਕ ਲੋਕਾਂ ਵਲੋਂ ਸੜਕ ਨੰੂ ਫ਼ੇਲ੍ਹ ਦੱਸਿਆ ਗਿਆ ਸੀ | ਪਰ ਪਤਾ ਨਹੀਂ ਵਿਭਾਗ ਨੇ ਸੜਕ ਪਾਸ ਕੀਤੀ ਹੈ ਜਾਂ ਫ਼ੇਲ੍ਹ | ਪਰ ਸਮੇਂ ਨੇ ਸੜਕ ਨੰੂ ਫ਼ੇਲ੍ਹ ਸਾਬਤ ਕਰ ਦਿੱਤਾ ਹੈ | ਇਸ ਸਬੰਧ ਵਿਚ ਜਦੋਂ ਪੰਜਾਬ ਰਾਜ ਮੰਡੀ ਬੋਰਡ ਦੇ ਅਧਿਕਾਰੀ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ | ਜੇ.ਈ ਵਲੋਂ ਫੋਨ ਨਾ ਚੁੱਕੇ ਜਾਣ ਤੋਂ ਬਾਅਦ ਫੋਨ ਐਕਸੀਅਨ ਨੰੂ ਲਗਾਇਆ ਗਿਆ | ਪਰ ਉਨ੍ਹਾਂ ਵਲੋਂ ਵੀ ਫੋਨ ਨਹੀਂ ਚੁੱਕਿਆ ਗਿਆ | ਇਲਾਕੇ ਦੇ ਲੋਕਾਂ ਦੀ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਸ ਸੜਕ ਨੂੰ ਦੁਬਾਰਾ ਮਿਆਰੀ ਤਰੀਕੇ ਨਾਲ ਪੂਰਾ ਮੈਟੀਰੀਅਲ ਪਾ ਕੇ ਮਜ਼ਬੂਤੀ ਨਾਲ ਬਣਾਇਆ ਜਾਵੇ ਤਾਂ ਜੋ ਇਲਾਕੇ ਨੰੂ ਚੰਗੀ ਸੜਕ ਦੀ ਸਹੂਲਤ ਮਿਲ ਸਕੇ |
Ad Position 22
No active advertisement
ਪਿਛਲੀ ਖ਼ਬਰ ਕਿਰਨਦੀਪ ਕੌਰ ਨੇ ਥਾਣਾ ਤਿੱਬੜ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਫੁੱਲ ਡਰੈੱਸ ਰਿਹਰਸਲ ਹੋਈ
Ad Position 24