ਗੁਰਦਾਸਪੁਰ, 28 ਜਨਵਰੀ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਜੱਟੂਵਾਲ ਵਿਖੇ ਪੁਰਾਣੀ ਰੰਜਿਸ਼ ਤਹਿਤ ਦੋ ਔਰਤਾਂ ਸਮੇਤ ਤਿੰਨ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਸ਼ਾਲਾ ਪੁਲਿਸ ਨੇ ਤਿੰਨ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਪਿੰਡ ਜੱਟੂਵਾਲ ਵਾਸੀ ਅਕਾਸ਼ ਕਲੋਤਰਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਸੁਨੀਤਾ ਦੇਵੀ ਤੇ ਮਾਸੀ ਸੱਤਿਆ ਦੇਵੀ ਨਾਲ ਪਸ਼ੂਆਂ ਨੰੂ ਚਾਰਾ ਪਾਉਣ ਲਈ ਹਵੇਲੀ ਜਾ ਰਹੇ ਸੀ ਕਿ ਜਦੋਂ ਉਹ ਹਵੇਲੀ ਪੁੱਜੇ ਤਾਂ ਦੋਸ਼ੀਆਂ ਨੇ ਦਸਤੀ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ | ਲੜਾਈ ਦਾ ਮੁੱਖ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ | ਸ਼ਾਲਾ ਪੁਲਿਸ ਨੇ ਦੋਸ਼ੀ ਸੰਦੀਪ ਕੁਮਾਰ, ਸੁਨੀਲ ਕੁਮਾਰ ਤੇ ਮੁਨੀਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀਆਂ ਨੰੂ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |