ਕੈਨੇਡਾ ਦੇ ਨਿਰੰਤਰ ਇਕੱਲੇ ਅਤੇ ਸਪਾਊਸ ਵੀਜ਼ੇ ਲਗਵਾ ਰਹੇ ਹਨ ‘ਗੈਵੀ ਕਲੇਰ’
ਬਟਾਲਾ, 5 ਅਕਤੂਬਰ (ਸਤਿੰਦਰ ਸਿੰਘ)-ਕੈਨੇਡਾ ਦੇ ਸਟੂਡੈਂਟ ਵੀਜ਼ੇ ਨੂੰ ਲੈ ਕੇ ਜਿੱਥੇ ਹਰ ਕੋਈ ਏਜੰਟ ਅਤੇ ਵੀਜ਼ਾ ਸਲਾਹਕਾਰ ਹੱਥ ਖੜ੍ਹੇ ਕਰ ਚੁੱਕਾ ਹੈ, ਉਥੇ ਹੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਗੈਵੀ ਕਲੇਰ ਵਲੋਂ ਨਿਰੰਤਰ ਵੀਜੇ ਲਗਾਏ ਜਾ ਰਹੇ ਹਨ। ਕੈਨੈਡਾ ਦੇ ਜਨਵਰੀ ਇਨਟੇਕ ਸਬੰਧੀ ਜਾਣਕਾਰੀ ਦਿੰਦਿਆਂ ਬੇਦਾਗ ਅਤੇ ਮੰਨੇ-ਪ੍ਰਮੰਨੇ ਵੀਜਾ ਸਲਾਹਕਾਰ ਗੈਵੀ ਕਲੇਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਆਸਟਰੇਲੀਆ, ਫਿਰ ਯੂ.
ਗ
ਗੈਵੀ ਕਲੇਰ ਕੈਨੇਡਾ ਦੇ ਲੱਗੇ ਵੀਜ਼ੇ ਦਿਖਾਉਂਦੇ ਹੋਏ। ਅਜੀਤ ਤਸਵੀਰ
06-10-2026
ਬਟਾਲਾ, 5 ਅਕਤੂਬਰ (ਸਤਿੰਦਰ ਸਿੰਘ)-ਕੈਨੇਡਾ ਦੇ ਸਟੂਡੈਂਟ ਵੀਜ਼ੇ ਨੂੰ ਲੈ ਕੇ ਜਿੱਥੇ ਹਰ ਕੋਈ ਏਜੰਟ ਅਤੇ ਵੀਜ਼ਾ ਸਲਾਹਕਾਰ ਹੱਥ ਖੜ੍ਹੇ ਕਰ ਚੁੱਕਾ ਹੈ, ਉਥੇ ਹੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਗੈਵੀ ਕਲੇਰ ਵਲੋਂ ਨਿਰੰਤਰ ਵੀਜੇ ਲਗਾਏ ਜਾ ਰਹੇ ਹਨ। ਕੈਨੈਡਾ ਦੇ ਜਨਵਰੀ ਇਨਟੇਕ ਸਬੰਧੀ ਜਾਣਕਾਰੀ ਦਿੰਦਿਆਂ ਬੇਦਾਗ ਅਤੇ ਮੰਨੇ-ਪ੍ਰਮੰਨੇ ਵੀਜਾ ਸਲਾਹਕਾਰ ਗੈਵੀ ਕਲੇਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਆਸਟਰੇਲੀਆ, ਫਿਰ ਯੂ.ਕੇ., ਉਸ ਤੋਂ ਬਾਅਦ ਨਿਊਜ਼ੀਲੈਂਡ ਅਤੇ ਹੁਣ ਕੈਨੇਡਾ ਦੇ ਨਿਰੰਤਰ ਵੀਜ਼ੇ ਲਗਵਾਏ ਜਾ ਰਹੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਕੈਨੇਡਾ ਅੱਜ ਵੀ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ। ਗੈਵੀ ਕਲੇਰ ਨੇ ਅੱਗੇ ਦੱਸਿਆ ਕਿ ਅਸੀਂ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਇੱਕੋ-ਇਕ ਅਪੀਲ ਕਰਦੇ ਹਾਂ ਕਿ ਉਹ ਜਿਸ ਵੀ ਦੇਸ਼ ਵਿਚ ਜਾਣਾ ਚਾਹੁੰਦੇ ਹਨ, ਉਥੋਂ ਦੀਆਂ ਸਰਕਾਰੀ ਯੂਨੀਵਰਸਿਟੀਆਂ ਜਾਂ ਸਰਕਾਰੀ ਕਾਲਜਾਂ ਵਿਚ ਹੀ ਦਾਖਲਾ ਲੈਣ ਕਿਊਂਕਿ ਜਿਹੜੀਆਂ ਯੂਨੀਵਰਸਿਟੀ ਅਤੇ ਕਾਲਜ ਸਰਕਾਰ ਅਧੀਨ ਕੰਮ ਕਰਦੀਆਂ ਨੇ ਉਹ ਕਦੇ ਵੀ ਵਿਦਿਆਰਥੀਆਂ ਨਾਲ ਧੋਖਾ ਨਹੀਂ ਕਰਦੀਆਂ ਅਤੇ ਨਾ ਹੀ ਕਦੀ ਵਿਦਿਆਰਥੀਆਂ ਦੀ ਫੀਸ ਨੂੰ ਲੈ ਕੇ ਕੋਈ ਮੁਸ਼ਕਿਲ ਆਉਂਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰੀ ਕਾਲਜ ਅਤੇ ਯੂਨੀਵਰਸਿਟੀਆਂ ਦਾ ਵੀਜ਼ਾ ਸਕਸੈਸ ਰੇਟ ਬਹੁਤ ਸ਼ਾਨਦਾਰ ਹੁੰਦਾ ਹੈ। ਗੈਵੀ ਕਲਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਚੰਡੀਗੜ੍ਹ ਜਾਂ ਹੋਰਨਾਂ ਸ਼ਹਿਰਾਂ ਵਿੱਚ ਜਾ ਕੇ ਫਾਈਲਾਂ ਲਗਾਉਣ ਦੀ ਥਾਂ ਆਪਣੇ ਸਥਾਨਕ ਸ਼ਹਿਰ ਵਿਚ ਰਹਿ ਕੇ ਚੰਗੇ ਅਤੇ ਤਜਰਬੇਕਾਰ ਵੀਜੇ ਸਲਾਹਕਾਰਾਂ ਰਾਹੀਂ ਹੀ ਵੀਜ਼ਾ ਅਪਲਾਈ ਕਰਨ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿਚ ਕੰਮ ਕਰ ਰਹੇ ਸਲਾਹਕਾਰ ਤੁਹਾਡੇ ਨਾਲ ਕਦੀ ਵੀ ਧੋਖਾ ਜਾਂ ਗਲਤ ਕੰਮ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ, ਜੋ ਨਿਰਾਸ਼ ਹੋ ਕੇ ਜਾਂ ਤਾਂ ਘਰ ਬੈਠ ਗਏ ਹਨ ਜਾਂ ਰਿਫਿਊਜਲਾਂ ਦਾ ਸਾਹਮਣਾ ਕਰ ਕੇ ਵਿਦੇਸ਼ ਜਾਣ ਦੀ ਉਮੀਦ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਕੁਝ ਏਜੰਟ ਮਾਰਕੀਟ ਵਿਚ ਇਹ ਅਫਵਾਹਾਂ ਫੈਲਾਉਂਦੇ ਹਨ ਕਿ ਕੈਨੇਡਾ ਵੀਜਾ ਨਹੀਂ ਦੇ ਰਿਹਾ, ਪ੍ਰੰਤੂ ਇਨ੍ਹਾਂ ਗੱਲਾਂ ਵਿੱਚ ਕੋਈ ਸੱਚਾਈ ਨਹੀਂ ਹੈ, ਅਸੀਂ ਨਿਰੰਤਰ ਅਤੇ ਹਰ ਰੋਜ਼ ਕੈਨੇਡਾ ਦੇ ਵੀਜੇ ਸਿੰਗਲ ਤੇ ਸਪਾਊਸ ਲਗਵਾ ਰਹੇ ਹਾਂ। ਗੈਵੀ ਕਲੇਰ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਬਾਰਵੀਂ ਪਾਸ ਹਨ, ਉਹ ਆਈਲੈਟਸ ਵਿਚੋਂ ਓਵਰਆਲ 6 ਬੈਂਡ ਜਾਂ ਫਿਰ ਪੀਟੀਈ ਵਿਚੋਂ 58 ਸਕੋਰ ਨਾਲ ਅਪਲਾਈ ਕਰ ਸਕਦੇ ਹਨ। ਵਿਦਿਆਰਥੀਆਂ ਨੂੰ 2 ਸਾਲ ਦਾ ਡਿਪਲੋਮਾ ਉਪਰੰਤ ਤਿੰਨ ਸਾਲ ਦਾ ਵਰਕ ਪਰਮਿਟ ਮਿਲੇਗਾ। ਜੇਕਰ ਕੋਈ ਵਿਦਿਆਰਥੀ ਆਪਣੇ ਸਪਾਊਸ ਨਾਲ ਜਾਂ ਫਿਰ ਆਪਣੇ ਬੱਚਿਆਂ ਨਾਲ ਕੈਨੇਡਾ ਜਾਣਾ ਚਾਹੁੰਦੇ ਹਨ, ਉਸ ਲਈ ਗ੍ਰੈਜੂਏਸ਼ਨ ਅਤੇ 6.5 ਬੈਂਡ ਜਰੂਰੀ ਹਨ, ਪੜ੍ਹਾਈ ਵਿਚ ਦੋ ਤੋਂ ਤਿੰਨ ਸਾਲ ਦਾ ਗੈਪ ਚੱਲ ਸਕਦਾ ਹੈ। ਸਪਾਊੁਸ ਦੇ ਸਾਥੀ ਦੀ ਪੜਾਈ ਮੈਟਰ ਨਹੀਂ ਕਰਦੀ, ਲੇਕਿਨ ਇਸ ਵਿਚ ਸਪਾਊਸ ਦੇ ਕਾਰੋਬਾਰ ਨਾਲ ਸੰਬੰਧਿਤ ਰਿਟਰਨਾਂ ਜ਼ਰੂਰ ਲੱਗਣਗੀਆਂ। ਗੈਵੀ ਕਲੀਰ ਇਹ ਵੀ ਕਿਹਾ ਕਿ ਕੁਝ ਲੋਕ ਇਹ ਵੀ ਅਫਵਾਹਾਂ ਉਡਾਉਂਦੇ ਹਨ ਕਿ ਕੈਨੇਡਾ ਵਿਚ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲਦਾ ਜਾਂ ਫਿਰ ਵਿਦਿਆਰਥੀ ਉਥੇ ਖੱਜਲ-ਖੁਆਰ ਹੁੰਦੇ ਹਨ, ਲੇਕਿਨ ਮੈਂ ਇਕ ਗੱਲ ਕਲੀਅਰ ਕਰ ਦੇਵਾਂ ਕਿ ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਲੈਂਦੇ ਹਨ, ਉਨ੍ਹਾਂ ਦਾ ਕੈਨੇਡਾ ਵੀ ਸਵਾਗਤ ਕਰਦਾ ਹੈ, ਲੇਕਿਨ ਜਿਨਾਂ ਵਿਦਿਆਰਥੀਆਂ ਨੇ ਪ੍ਰਾਈਵੇਟ ਕਾਲਜਾਂ ਵਿਚ ਦਾਖਲਾ ਲਿਆ ਸੀ ਜਾਂ ਫਿਰ ਏਜੰਡਾ ਨੇ ਉਨ੍ਹਾਂ ਨੂੰ ਗਲਤ ਸਲਾਹ ਦੇ ਕੇ ਪ੍ਰਾਈਵੇਟ ਕਾਲਜਾਂ ਵਿਚ ਦਾਖਲੇ ਦਿਵਾਏ ਉਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਮੁਸ਼ਕਲਾਂ ਆ ਰਹੀਆਂ ਹਨ। ਬਾਕੀ ਜਿਹੜੇ ਵਿਦਿਆਰਥੀ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਹਨ, ਉਹ ਅੱਜ ਵੀ ਕੈਨੇਡਾ ਵਿਚ ਆਪਣਾ ਚੰਗਾ ਭਵਿੱਖ ਬਣਾ ਰਹੇ ਹਨ। ਇਸ ਲਈ ਮੇਰੀ ਇਹੋ ਅਪੀਲ ਹੈ ਕਿ ਵਿਦਿਆਰਥੀ ਕੈਨੇਡਾ ਦੇ ਸਰਕਾਰੀ ਕਾਲਜਾਂ ਦੇ ਯੂਨੀਵਰਸਿਟੀਆਂ ਵਿਚ ਦਾਖਲੇ ਲੈਣ। ਗੈਵੀ ਕਲੀਰ ਇਹ ਵੀ ਦੱਸਿਆ ਕਿ ਸਾਡਾ ਵੀਜ਼ਾ ਸਕਸੈਸ ਰੇਟ ਇਸ ਲਈ ਵਧੀਆ ਹੈ, ਕਿਉਂਕਿ ਅਸੀਂ ਜਿਸ ਵੀ ਦੇਸ਼ ਵਿਚ ਵਿਦਿਆਰਥੀਆਂ ਦੇ ਵੀਜੇ ਲਗਵਾਉਦੇ ਹਾਂ, ਉਥੋਂ ਦੇ ਵੀਜ਼ਾ ਸਲਾਹਕਾਰ ਵਕੀਲਾਂ ਰਾਹੀਂ ਹੀ ਫਾਈਲਾਂ ਲਗਾਈਆਂ ਜਾਂਦੀਆਂ ਹਨ, ਜਿਨਾਂ ਨੂੰ ਉਥੋਂ ਦੀ ਸਰਕਾਰ ਤੇ ਯੂਨੀਵਰਸਿਟੀਆਂ ਮਾਨਤਾ ਦਿੰਦੀਆਂ ਹਨ। ਇਸ ਕਰ ਕੇ ਸਾਡਾ ਵੀਜ਼ਾ ਰੇਟ ਬਹੁਤ ਹੀ ਸ਼ਾਨਦਾਰ ਹੈ। ਜਿਹੜੇ ਵੀ ਵਿਦਿਆਰਥੀ ਜਨਵਰੀ ਇਨਟੇਕ ਕੈਨੇਡਾ ਜਾਣ ਦੇ ਚਾਹਵਾਨ ਹਨ, ਉਹ ਹੋਰ ਨਾ ਦੇਰ ਕਰਦੇ ਹੋਏ ਅੱਜ ਹੀ ‘ਗੈਵੀ ਕਲੇਰ ਟੀਮ ਗਲੋਬਲ’ ਦੇ ਦਫਤਰ ਜੇਲ ਰੋਡ ਗੁਰਦਾਸਪੁਰ ਜਾਂ ਫਿਰ ਨਿਊ ਅੰਮ੍ਰਿਤਸਰ ਦਫਤਰ ਵਿਖੇ ਆ ਕੇ ਮਿਲ ਸਕਦੇ ਹਨ।