05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਾਂਗਰਸੀ ਆਗੂ ਜਗੀਰ ਸਿੰਘ ਪੱਡਾ ਨੂੰ ਸਦਮਾ- ਛੋਟੇ ਭਰਾ ਦਾ ਦਿਹਾਂਤ, ਅੰਤਿਮ ਸੰਸਕਾਰ 7 ਨੂੰ

ਘੁਮਾਣ, 5 ਅਕਤੂਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ, ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਅਤੇ ਉੱਘੇ ਸਮਾਜ ਸੇਵੀ ਜਗੀਰ ਸਿੰਘ ਪੱਡਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਰਸ਼ਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਨਿੱਕਾ ਬੋਹਜਾ ਦਾ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ। ਇਸ ਸਬੰਧੀ ਜਗੀਰ ਸਿੰਘ ਪੱਡਾ ਨੇ ਦੱਸਿਆ ਕਿ ਮੇਰੇ ਛੋਟੇ ਭਰਾ ਮਨਦੀਪ ਸਿੰਘ ਕਸਬਾ ਘੁਮਾਣ ਤੋਂ ਮਹਿਤਾ ਰੋਡ ਨੈਸ਼ਨਲ ਹਾਈਵੇ 503 (ਏ) ’ਤੇ ਸਥਿਤ ਆਪਣੇ ਘਰ ਤੋਂ ਪਿੰਡ ਨੂੰ ਜਾ ਰਹੇ ਸਨ ਕਿ ਮਹਿਤਾ ਤੋਂ ਘੁਮਾਣ ਨੂੰ ਆ ਰਹੀ ਤੇਜ਼ ਰਫਤਾਰ ਇਨੋਵਾ ਕਾਰ ਪੀ.

Ad Position 21
No active advertisement
ਰਸ਼ਪਾਲ ਸਿੰਘ ਪੱਡਾ 06-10-2026
ਘੁਮਾਣ, 5 ਅਕਤੂਬਰ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੀਨੀਅਰ ਕਾਂਗਰਸੀ ਆਗੂ, ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਅਤੇ ਉੱਘੇ ਸਮਾਜ ਸੇਵੀ ਜਗੀਰ ਸਿੰਘ ਪੱਡਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਰਸ਼ਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਨਿੱਕਾ ਬੋਹਜਾ ਦਾ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ। ਇਸ ਸਬੰਧੀ ਜਗੀਰ ਸਿੰਘ ਪੱਡਾ ਨੇ ਦੱਸਿਆ ਕਿ ਮੇਰੇ ਛੋਟੇ ਭਰਾ ਮਨਦੀਪ ਸਿੰਘ ਕਸਬਾ ਘੁਮਾਣ ਤੋਂ ਮਹਿਤਾ ਰੋਡ ਨੈਸ਼ਨਲ ਹਾਈਵੇ 503 (ਏ) ’ਤੇ ਸਥਿਤ ਆਪਣੇ ਘਰ ਤੋਂ ਪਿੰਡ ਨੂੰ ਜਾ ਰਹੇ ਸਨ ਕਿ ਮਹਿਤਾ ਤੋਂ ਘੁਮਾਣ ਨੂੰ ਆ ਰਹੀ ਤੇਜ਼ ਰਫਤਾਰ ਇਨੋਵਾ ਕਾਰ ਪੀ.ਬੀ.11-ਸੀਸੀ 69 69 ਨੇ ਰਸ਼ਪਾਲ ਸਿੰਘ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਇਨੋਵਾ ਕਾਰ ਸਵਾਰ ਵਿਅਕਤੀ ਗੱਡੀ ਛੱਡ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਰਸ਼ਪਾਲ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘੁਮਾਣ ਪੁਲਿਸ ਵਲੋਂ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਬਾਬਾ ਨਾਮਦੇਵ ਸਪੋਰਟਸ ਕਲੱਬ ਦੇ ਸਮੁੱਚੇ ਮੈਂਬਰਾਂ ਵਲੋਂ ਜਗੀਰ ਸਿੰਘ ਪੱਡਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਪੱਡਾ ਨੇ ਦੱਸਿਆ ਕਿ ਰਸ਼ਪਾਲ ਸਿੰਘ ਦਾ ਅੰਤਿਮ ਸੰਸਕਾਰ 7 ਅਕਤੂਬਰ ਦਿਨ ਬੁੱਧਵਾਰ ਨੂੰ 11 ਵਜੇ ਉਨ੍ਹਾਂ ਦੇ ਸਪੁੱਤਰ ਦੇ ਵਿਦੇਸ਼ ਤੋਂ ਵਾਪਸ ਆਉਣ ’ਤੇ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਅਠਵਾਲ ਵਿਚ 35 ਮੈਂਬਰੀ ਕਮੇਟੀ ਬਣਾਈ ਅਗਲੀ ਖ਼ਬਰ ਦੀਨਾਨਗਰ ਸ਼ਹਿਰ ਵਿਚ ਘੁੰਮ ਰਹੇ ਬਾਂਦਰਾਂ ਦੇ ਝੁੰਡ ਨੇ ਖੌਫਜ਼ਦਾ ਕੀਤੇ ਲੋਕ
Ad Position 24