05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪੈਨਸ਼ਨਰ ਐਸੋਸੀਏਸ਼ਨ ਸਰਕਲ ਗੁਰਦਾਸਪੁਰ ਦੀ ਮੀਟਿੰਗ ਹੋਈ

ਗੁਰਦਾਸਪੁਰ, 5 ਅਕਤੂਬਰ (ਅਸ਼ੋਕ ਸ਼ਰਮਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਬਲਵਿੰਦਰ ਸਿੰਘ ਦੂਲਾ ਨੰਗਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 06-10-2026
ਗੁਰਦਾਸਪੁਰ, 5 ਅਕਤੂਬਰ (ਅਸ਼ੋਕ ਸ਼ਰਮਾ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਟਰਾਂਸਕੋ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਬਲਵਿੰਦਰ ਸਿੰਘ ਦੂਲਾ ਨੰਗਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਕੋਲੋਂ 18 ਫੀਸਦੀ ਡੀ.ਏ, ਉਸ ਦਾ ਬਕਾਇਆ ਹਾਈਕੋਰਟ ਦੀ ਹਦਾਇਤ ਮੁਤਾਬਿਕ ਲਾਗੂ ਕਰਵਾਉਣ ਲਈ ਪੈਨਸ਼ਨਰ ਸਾਂਝਾ ਮੁਲਾਜਮ ਮੰਚ ਪੰਜਾਬ ਵਲੋਂ 10 ਅਕਤੂਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਵਿਚ ਕੀਤੀ ਜਾ ਰਹੀ ਪੰਜਾਬ ਪੱਧਰ ਦੀ ਮਹਾਂਰੋਸ ਰੈਲੀ ਵਿਚ ਸਰਵਸੰਮਤੀ ਨਾਲ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਮੰਡਲ ਸ਼ਹਿਰੀ ਬਟਾਲਾ, ਦਿਹਾਤੀ ਮੰਡਲ ਬਟਾਲਾ, ਧਾਰੀਵਾਲ, ਕਾਦੀਆਂ, ਗੁਰਦਾਸਪੁਰ, ਸ਼ਹਿਰੀ ਪਠਾਨਕੋਟ ਅਤੇ ਦਿਹਾਤੀ ਮੰਡਲ ਬਟਾਲਾ ਤੋਂ ਇਕ ਇਕ ਗੱਡੀਆਂ ਪੈਨਸ਼ਨਰਾਂ ਨੂੰ ਲੈ ਕੇ ਪਹਿਲਾਂ ਵਾਂਗ ਸੰਗਰੂਰ ਨੂੰ ਰਵਾਨਾ ਹੋਣਗੀਆਂ। ਇਸ ਮੌਕੇ ਸੰਤੇਖ ਸਿੰਘ ਸਰਕਲ ਆਗੂ, ਕਮਲ ਕਿਸ਼ੋਰ, ਸੁਖਵਿੰਦਰ ਸਿੰਘ ਗਿਆਲ, ਰਮੇਸ਼ ਸ਼ਰਮਾ ਮੰਡਲ ਪ੍ਰਧਾਨ ਕਾਦੀਆਂ, ਰਣਬੀਰ ਸਿੰਘ ਸਰਕਲ ਆਗੂ, ਹੰਸ ਰਾਜ ਸਿੰਘ ਮੰਡਲ ਪ੍ਰਧਨ ਸ਼ਹਿਰੀ ਪਠਾਨਕੋਟ, ਦੇਸਰਾਜ ਮੰਡਲ ਪ੍ਰਧਾਨ ਦਿਹਾਤੀ ਪਠਾਨਕੋਟ, ਅਮਰੀਕ ਸਿੰਘ ਮੰਡਲ ਸਕੱਤਰ ਧਾਰੀਵਾਲ ਤੇ ਬਲਵਿੰਦਰ ਸਿੰਘ ਦੂਲਾ ਨੰਗਲ ਆਦਿ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਆਖਰੀ ਦਿਨ ਸ਼ਮਸ਼ੇਰ ਸਿੰਘ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ ਅਗਲੀ ਖ਼ਬਰ ਨੇਤਰਹੀਣ ਪਰਿਵਾਰ ਨੂੰ ਆਤਮ ਨਿਰਭਰ ਬਣਾਉਣ ਲਈ ਦਾਨੀ ਸੱਜਣਾਂ ਨੂੰ ਸਹਿਯੋਗ ਦੀ ਅਪੀਲ
Ad Position 24