05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਦੀਨਾਨਗਰ ਸ਼ਹਿਰ ਵਿਚ ਘੁੰਮ ਰਹੇ ਬਾਂਦਰਾਂ ਦੇ ਝੁੰਡ ਨੇ ਖੌਫਜ਼ਦਾ ਕੀਤੇ ਲੋਕ

ਦੀਨਾਨਗਰ, 5 ਅਕਤੂਬਰ (ਸ਼ਾਮ ਸਿੰਘ ਘੁੰਮਣ)- ਦੀਨਾਨਗਰ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅੰਦਰ ਪਿਛਲੇ ਕੁਝ ਦਿਨਾਂ ਤੋਂ ਬਾਂਦਰਾਂ ਵਲੋਂ ਮਚਾਈ ਜਾ ਰਹੀ ਦਹਿਸ਼ਤ ਕਾਰਨ ਸਥਾਨਿਕ ਲੋਕ ਬੇਹੱਦ ਖੌਫ਼ਜ਼ਦਾ ਅਤੇ ਪ੍ਰੇਸ਼ਾਨ ਹਨ। ਇਕ ਅੰਦਾਜ਼ੇ ਮੁਤਾਬਿਕ ਸ਼ਹਿਰ ਅੰਦਰ ਲਗਪਗ ਚਾਰ ਤੋਂ ਪੰਜ ਬਾਂਦਰਾਂ ਦਾ ਇਕ ਝੁੰਡ ਸਰਗਰਮ ਹੈ ਜੋ ਸਾਰਾ ਦਿਨ ਲੋਕਾਂ ਦੀਆਂ ਛੱਤਾਂ, ਬਾਲਕੋਨੀਆਂ ਅਤੇ ਗਲੀਆਂ ਵਿਚ ਘੁੰਮਦੇ ਰਹਿੰਦੇ ਹਨ ਅਤੇ ਰੋਕੇ ਜਾਣ ’ਤੇ ਕਈ ਵਾਰ ਹਿੰਸਕ ਰੂਪ ਵੀ ਧਾਰਨ ਕਰ ਜਾਂਦੇ ਹਨ।

Ad Position 21
No active advertisement
ਦੀਨਾਨਗਰ ਸ਼ਹਿਰ ਦੀਆਂ ਛੱਤਾਂ ’ਤੇ ਘੁੰਮਦਾ ਹੋਇਆ ਇਕ ਬਾਂਦਰ। ਤਸਵੀਰ: ਸ਼ਾਮ ਸਿੰਘ ਘੁੰਮਣ 06-10-2026
ਦੀਨਾਨਗਰ, 5 ਅਕਤੂਬਰ (ਸ਼ਾਮ ਸਿੰਘ ਘੁੰਮਣ)- ਦੀਨਾਨਗਰ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਅੰਦਰ ਪਿਛਲੇ ਕੁਝ ਦਿਨਾਂ ਤੋਂ ਬਾਂਦਰਾਂ ਵਲੋਂ ਮਚਾਈ ਜਾ ਰਹੀ ਦਹਿਸ਼ਤ ਕਾਰਨ ਸਥਾਨਿਕ ਲੋਕ ਬੇਹੱਦ ਖੌਫ਼ਜ਼ਦਾ ਅਤੇ ਪ੍ਰੇਸ਼ਾਨ ਹਨ। ਇਕ ਅੰਦਾਜ਼ੇ ਮੁਤਾਬਿਕ ਸ਼ਹਿਰ ਅੰਦਰ ਲਗਪਗ ਚਾਰ ਤੋਂ ਪੰਜ ਬਾਂਦਰਾਂ ਦਾ ਇਕ ਝੁੰਡ ਸਰਗਰਮ ਹੈ ਜੋ ਸਾਰਾ ਦਿਨ ਲੋਕਾਂ ਦੀਆਂ ਛੱਤਾਂ, ਬਾਲਕੋਨੀਆਂ ਅਤੇ ਗਲੀਆਂ ਵਿਚ ਘੁੰਮਦੇ ਰਹਿੰਦੇ ਹਨ ਅਤੇ ਰੋਕੇ ਜਾਣ ’ਤੇ ਕਈ ਵਾਰ ਹਿੰਸਕ ਰੂਪ ਵੀ ਧਾਰਨ ਕਰ ਜਾਂਦੇ ਹਨ। ਇਨ੍ਹਾਂ ਬਾਂਦਰਾਂ ਦੇ ਹਿੰਸਕ ਰੁਖ਼ ਕਾਰਨ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਅਤੇ ਛੱਤਾਂ ’ਤੇ ਜਾਣਾ ਵੀ ਦੁੱਭਰ ਹੋ ਚੁੱਕਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬਾਂਦਰ ਸਿਰਫ਼ ਬਾਹਰ ਹੀ ਨਹੀਂ ਘੁੰਮਦੇ, ਸਗੋਂ ਮੌਕਾ ਦੇਖਦੇ ਹੀ ਘਰਾਂ ਦੇ ਅੰਦਰ ਦਾਖ਼ਲ ਹੋ ਜਾਂਦੇ ਹਨ। ਘਰਾਂ ਅੰਦਰ ਵੜ ਕੇ ਇਹ ਰਸੋਈ ਦਾ ਸਮਾਨ, ਫ਼ਰਿੱਜਾਂ ਵਿਚ ਰੱਖੀਆਂ ਚੀਜ਼ਾਂ ਅਤੇ ਛੱਤਾਂ ֹ’ ਤੇ ਸੁੱਕਣੇ ਪਾਏ ਕੱਪੜਿਆਂ ਨੂੰ ਪਾੜ ਕੇ ਭਾਰੀ ਨੁਕਸਾਨ ਕਰ ਰਹੇ ਹਨ। ਗਲੀ ਵਿਚ ਬਾਂਦਰ ਆਉਣ ਦੀ ਖ਼ਬਰ ਸੁਣਦਿਆਂ ਹੀ ਬੱਚੇ ਬੁਰੀ ਤਰ੍ਹਾਂ ਘਬਰਾ ਜਾਂਦੇ ਹਨ ਅਤੇ ਡਰ ਦੇ ਮਾਰੇ ਘਰਾਂ ਤੋਂ ਬਾਹਰ ਨਿਕਲਣੋਂ ਕਤਰਾਉਂਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਟਿਊਸ਼ਨ ਜਾਂ ਸਕੂਲ ਭੇਜਣ ਵੇਲੇ ਹਰ ਵੇਲੇ ਮਨ ਵਿਚ ਅਣਹੋਣੀ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਤੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਬਾਂਦਰਾਂ ਨੂੰ ਫ਼ੜਨ ਲਈ ਤੁਰੰਤ ਮਾਹਰ ਟੀਮਾਂ ਤਾਇਨਾਤ ਕੀਤੀਆਂ ਜਾਣ ਤੇ ਇਨ੍ਹਾਂ ਨੂੰ ਜਲਦੀ ਕਾਬੂ ਕਰਕੇ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਕਿਸੇ ਸੰਘਣੇ ਜੰਗਲ ਵਿਚ ਛੱਡਿਆ ਜਾਵੇ ਤਾਂ ਜੋ ਸ਼ਹਿਰ ਵਾਸੀ ਸੁੱਖ ਦਾ ਸਾਹ ਲੈ ਸਕਣ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਜਗੀਰ ਸਿੰਘ ਪੱਡਾ ਨੂੰ ਸਦਮਾ- ਛੋਟੇ ਭਰਾ ਦਾ ਦਿਹਾਂਤ, ਅੰਤਿਮ ਸੰਸਕਾਰ 7 ਨੂੰ ਅਗਲੀ ਖ਼ਬਰ ਗੁਰਦਾਸਪੁਰ ਦੀ ਮੁੱਖ ਦਾਣਾ ਮੰਡੀ ’ਚ ਕਿਸਾਨ ਰੁਲਣ ਲਈ ਮਜਬੂਰ * ਸਹੂਲਤਾਂ ਦਾ ਬੁਰਾ ਹਾਲ, ਪ੍ਰਸ਼ਾਸਨ ਦੇ ਦਾਅਵਿਆਂ ਦੀ ਨਿ...
Ad Position 24