ਡੇਰਾ ਬਾਬਾ ਨਾਨਕ, 28 ਜਨਵਰੀ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਖ਼ਾਸਾਂਵਾਲਾ ਦੇ ਅਗਾਂਹਵਧੂ ਕਿਸਾਨ ਬਚਨ ਸਿੰਘ ਰੰਧਾਵਾ, ਜੋ ਬੀਤੀ 19 ਜਨਵਰੀ ਨੂੰ ਪ੍ਰਮਾਤਮਾ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਖਾਸਾਂਵਾਲੀ ਨਜ਼ਦੀਕ ਡੇਰਾ ਬਾਬਾ ਨਾਨਕ ਵਿਖੇ ਪਾਏ ਗਏ | ਇਸ ਮੌਕੇ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਵਲੋਂ ਕੀਰਤਨ ਕੀਤਾ ਗਿਆ | ਉਪਰੰਤ ਅੰਤਿਮ ਅਰਦਾਸ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਬਲਵਿੰਦਰ ਸਿੰਘ ਗੁਰਦਾਸਪੁਰ, ਗੁਰਬਚਨ ਸਿੰਘ ਅੰਮਿ੍ਤਸਰ ਤੇ ਮਾਸਟਰ ਪਲਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ: ਬਚਨ ਸਿੰਘ ਰੰਧਾਵਾ ਦੀ ਹੋਈ ਮੌਤ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਇਸ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਗੁਰਦੀਪ ਸਿੰਘ ਰੰਧਾਵਾ ਦੇ ਸਪੁੱਤਰ ਜੋਬਨਪ੍ਰੀਤ ਸਿੰਘ ਰੰਧਾਵਾ, ਪ੍ਰਧਾਨ ਰਜੇਸ਼ ਕੁਮਾਰ ਬਿੱਟਾ, ਸਪੁੱਤਰ ਭੁਪਿੰਦਰ ਸਿੰਘ ਰੰਧਾਵਾ, ਗੁਰਿੰਦਰ ਸਿੰਘ ਰੰਧਾਵਾ, ਬਰਜਿੰਦਰ ਸਿੰਘ ਰੰਧਾਵਾ, ਥਾਣੇਦਾਰ ਸੁਰਿੰਦਰ ਸਿੰਘ ਰੰਧਾਵਾ, ਜਗਦੀਪ ਸਿੰਘ ਸਰਪੰਚ ਖਾਸਾਂਵਾਲਾ, ਮਾਸਟਰ ਬਲਦੇਵ ਸਿੰਘ, ਅਵਤਾਰ ਸਿੰਘ ਖਾਸਾਂਵਾਲਾ, ਪਰਮਿੰਦਰ ਸਿੰਘ ਬੇਦੀ, ਗੁਰਮੁਖ ਸਿੰਘ, ਗੁਰਦਿਆਲ ਸਿੰਘ ਭਗਠਾਣਾ, ਤਰਸੇਮ ਸਿੰਘ ਗੁਜਰਪੁਰਾ, ਸਾਬਕਾ ਐਸ.ਈ. ਟੀ.ਪੀ. ਸਿੰਘ ਅੰਮਿ੍ਤਸਰ, ਬੱਬਲੀ ਪੱਡਾ, ਮੇਜਰ ਸਿੰਘ ਠੇਠਰਕੇ, ਦਵਿੰਦਰਪਾਲ ਬੇਦੀ, ਕਸ਼ਮੀਰ ਸਿੰਘ ਬਹਿਲੋਲਪੁਰ, ਸਤਪਾਲ ਮੱਤਰੀ, ਅਵਤਾਰ ਸਿੰਘ ਡੇਰਾ ਬਾਬਾ ਨਾਨਕ, ਭੁਪਿੰਦਰ ਸਿੰਘ ਘਣੀਆਂ ਆਦਿ ਹਾਜ਼ਰ ਸਨ |