06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੀ. ਟੀ. ਯੂ. ਦੀ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ, ਸ਼ਾਹਪੁਰ ਕੰਢੀ ਵਿਖੇ ਹੋਈ ਮੀਟਿੰਗ

ਸ਼ਾਹਪੁਰ ਕੰਢੀ, 6 ਅਕਤੂਬਰ (ਰਣਜੀਤ ਸਿੰਘ)-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੀ. ਟੀ.

Ad Position 21
No active advertisement
ਅਜੀਤ ਡੈਸਕ 07-10-2026
ਸ਼ਾਹਪੁਰ ਕੰਢੀ, 6 ਅਕਤੂਬਰ (ਰਣਜੀਤ ਸਿੰਘ)-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸੀ. ਟੀ. ਯੂ. ਪੰਜਾਬ ਵਲੋਂ 25 ਅਕਤੂਬਰ ਨੂੰ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਹੋਣ ਵਾਲੀ ਕਨਵੈਨਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ, ਜਿਸ ਦੇ ਸੰਬੰਧ ’ਚ ਅੱਜ ਸ਼ਹੀਦ ਰਾਮ ਸਿੰਘ ਕੀਰਤੀ ਕੇਂਦਰ ਸ਼ਾਹਪੁਰ ਕੰਢੀ ਵਿਖੇ ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਕਾਮਰੇਡ ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਕਨਵੈਨਸ਼ਨ ’ਚ ਜ਼ਿਲ੍ਹਾ ਪਠਾਨਕੋਟ ਤੋਂ ਵੱਡਾ ਜਥਾ ਸ਼ਾਮਿਲ ਹੋਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸੀ. ਟੀ. ਯੂ. ਦੇ ਪ੍ਰਧਾਨ ਜਗਦੀਸ਼ ਚੰਦਰ ਲੁਧਿਆਣਾ ਤੇ ਜਰਨਲ ਸਕੱਤਰ ਕਾਮਰੇਡ ਹਰਿੰਦਰ ਰੰਧਾਵਾ ਨੇ ਕਿਹਾ ਕਿ ਕਨਵੈਨਸ਼ਨ ਦਾ ਮੁੱਖ ਮੰਤਵ ਮੋਦੀ ਸਰਕਾਰ ਵਲੋਂ ਮਜ਼ਦੂਰ ਜਮਾਤ ’ਤੇ ਥੋਪੇ ਚਾਰ ਲੇਬਰ ਕੋਡ ਪੰਜਾਬ ਸਰਕਾਰ ਵਲੋਂ ਪਹਿਲੀ ਸਤੰਬਰ 2026 ਤੋਂ ਜਾਰੀ ਹੋਣ ਵਾਲੀ ਮਿਨੀਮਮ ਵੇਜ਼ ਨੋਟੀਫਿਕੇਸ਼ਨ ਨਵੀਨੀਕਰਨ ਤੇ ਮਜ਼ਦੂਰ ਭਲਾਈ ਸਕੀਮਾਂ ਵਿਚ ਲਗਾਈਆਂ ਬੇਲੋੜੀਆਂ ਸ਼ਰਤਾਂ ਜੋ ਮਜ਼ਦੂਰਾਂ ਨੂੰ ਖੱਜਲ ਖੁਆਰ ਕਰਨ ਦਾ ਕਾਰਨ ਬਣੀਆਂ ਹੋਈਆਂ ਹਨ, ਨੂੰ ਦੂਰ ਕਰਨ, ਭੱਠਿਆਂ ਸਮੇਤ ਸਾਰੇ ਉਦਯੋਗਿਕ ਕੇਂਦਰਾਂ ਵਿਚ ਕਿਰਤ ਕਾਨੂੰਨ ਸਖਤੀ ਨਾਲ ਲਾਗੂ ਕਰਨਾ ਸ਼ਾਮਿਲ ਹੈ। ਮੀਟਿੰਗ ਨੂੰ ਕਾਮਰੇਡ ਨੱਥਾ ਸਿੰਘ ਢਡਵਾਲ, ਤਿਲਕ ਰਾਜ, ਰਾਮ ਬਿਲਾਸ, ਸੋਹਨ ਲਾਲ, ਰਘਵੀਰ ਚੰਦ, ਯਸ਼ਪਾਲ, ਅਸ਼ੋਕ ਕੁਮਾਰ, ਬਲਵਿੰਦਰ ਕੁਮਾਰ ਆਦਿ ਨੇ ਸੰਬੋਧਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਬਿਜ਼ਨੈੱਸ ਬਲਾਸਟਰ ਤਹਿਤ ਐਸ. ਓ. ਈ. ਲਮੀਨੀ ਪਠਾਨਕੋਟ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਸੋਲਰ ਪਾਵਰ ਵਾਹਨ ਅਗਲੀ ਖ਼ਬਰ ਬੀਜ ਮਾੜਾ ਹੋਣ ਕਾਰਨ ਝੋਨੇ ਦੀ 30 ਏਕੜ ਫਸਲ ਹੋਈ ਖਰਾਬ-ਕਿਸਾਨ ਪ੍ਰੇਸ਼ਾਨ
Ad Position 24