ਪਠਾਨਕੋਟ ਵਪਾਰ ਮੰਡਲ ਦੀ ਮੀਟਿੰਗ ਹੋਈ
ਪਠਾਨਕੋਟ, 6 ਅਕਤੂਬਰ (ਸੁਮਿਤ)- ਪਠਾਨਕੋਟ ਵਪਾਰ ਮੰਡਲ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਸ਼ਹਿਰ ਦੀਆਂ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੌਰਾਨ ਵਪਾਰੀਆਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੀ ਕੋਰ ਕੈਬਨਿਟ ਮੀਟਿੰਗ ਸਬੰਧੀ ਵੀ ਚਰਚਾ ਕੀਤੀ ਗਈ ।
ਪਠਾਨਕੋਟ, 6 ਅਕਤੂਬਰ (ਸੁਮਿਤ)- ਪਠਾਨਕੋਟ ਵਪਾਰ ਮੰਡਲ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿਚ ਸ਼ਹਿਰ ਦੀਆਂ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੌਰਾਨ ਵਪਾਰੀਆਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੀ ਕੋਰ ਕੈਬਨਿਟ ਮੀਟਿੰਗ ਸਬੰਧੀ ਵੀ ਚਰਚਾ ਕੀਤੀ ਗਈ । ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਦਪਿੰਦਰ ਅਰੋੜਾ, ਸੂਬਾ ਸਕੱਤਰ ਸੁਨੀਲ ਮਹਾਜਨ, ਚੇਅਰਮੈਨ ਰਾਜੇਸ਼ ਪੂਰੀ ਅਤੇ ਭਰਤ ਮਹਾਜਨ ਸਮੇਤ 32 ਟਰੇਡ ਐਸੋਸੀਏਸ਼ਨਾਂ ਦੇ ਆਗੂ ਹਾਜ਼ਰ ਰਹੇ । ਮੀਟਿੰਗ ਦੌਰਾਨ ਕੋਰ ਕੈਬਨਿਟ ਮੀਟਿੰਗ ਲਈ ਸੱਦਾ ਪੱਤਰ ਵੀ ਦਿੱਤਾ ਗਿਆ । ਵਪਾਰ ਮੰਡਲ ਦੇ ਆਗੂਆਂ ਨੇ ਕਿਹਾ ਕਿ ਵਪਾਰੀਆਂ ਨਾਲ ਜੁੜੇ ਮੁੱਦਿਆਂ ਨੂੰ ਸਬੰਧਿਤ ਪੱਧਰ ’ਤੇ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਸਾਂਝੇ ਤੌਰ ’ਤੇ ਯਤਨ ਕੀਤੇ ਜਾਣੇ ਜ਼ਰੂਰੀ ਹਨ । ਇਸ ਮੌਕੇ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਪਾਰਕ ਵਰਗ ਨਾਲ ਸਬੰਧਿਤ ਮਸਲਿਆਂ ਬਾਰੇ ਜਾਣਕਾਰੀ ਦਿੱਤੀ । ਮੀਟਿੰਗ ਵਿਚ ਵਪਾਰੀਆਂ ਦੀ ਏਕਤਾ, ਆਪਸੀ ਤਾਲਮੇਲ ਅਤੇ ਭਵਿੱਖ ਦੀਆਂ ਗਤੀਵਿਧੀਆਂ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਹੋਇਆ ।