07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਆਮ ਆਦਮੀ ਪਾਰਟੀ ਐਸ.ਸੀ. ਵਿੰਗ ਦੇ ਗੁਰਬਚਨ ਸਿੰਘ ਬਲਾਕ ਕੋਆਰਡੀਨੇਟਰ ਨਿਯੁਕਤ

Ad Position 21
No active advertisement
ਅਜੀਤ ਡੈਸਕ 29-01-2026
ਧਾਰੀਵਾਲ, 28 ਜਨਵਰੀ (ਸਵਰਨ ਸਿੰਘ)-ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਬਲਾਕ ਧਾਰੀਵਾਲ ਲਈ ਐਸ.ਸੀ. ਵਿੰਗ ਗੁਰਬਚਨ ਸਿੰਘ ਰਿਟਾ. ਜ਼ਿਲ੍ਹੇਦਾਰ ਨੂੰ ਬਲਾਕ ਕੋਆਰਡੀਨੇਟਰ ਐਲਾਨਿਆ ਹੈ | ਇਸ ਨਿਯੁਕਤੀ ਉਪਰੰਤ ਨਵ-ਨਿਯੁਕਤ ਐਸ.ਸੀ. ਵਿੰਗ ਬਲਾਕ ਕੋਆਰਡੀਨੇਟਰ ਗੁਰਬਚਨ ਸਿੰਘ ਨੇ ਕਿਹਾ ਕਿ ਪਾਂਰਟੀ ਹਾਈਕਮਾਂਡ, ਪੰਜਾਬ ਪ੍ਰਧਾਨ ਅਮਨ ਅਰੋੜਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਜਸਵਿੰਦਰਪਾਲ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਡਾ. ਕਮਲਜੀਤ ਸਿੰਘ ਕੇ.ਜੇ. ਸੂਬਾਈ ਆਗੂ ਦਾ ਧੰਨਵਾਦ ਕਰਦਾ ਹਾਂ ਅਤੇ ਭਰੋਸਾ ਦਿੰਦਾ ਹਾਂ ਕਿ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਂਵਾਗਾ | ਇਸ ਨਿਯੁੁਕਤੀ ਉਪਰੰਤ ਗੁਰਬਚਨ ਸਿੰਘ ਨੂੰ ਗੁਰਮੀਤ ਸਿੰਘ, ਜਗਦੀਸ਼ ਰਾਜ, ਮਹਿੰਦਰਪਾਲ ਨੰਬਰਦਾਰ, ਮੱਖਣ ਸਿੰਘ, ਸੁਲੱਖਣ ਲਾਲ, ਲਾਭ ਸਿੰਘ, ਤਨਵੀਰ ਭਗਤ, ਰਿਟਾ. ਮੈਨੇਜਰ ਭਗਵੰਤ ਸਿੰਘ, ਸਾਹਿਲ ਭਗਤ, ਪ੍ਰੀਤਮ ਸਿੰਘ, ਰਿੰਕੂ ਆਦਿ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜੀ.ਜੀ.ਬੀ. ਰਾਇਲ ਇੰਟਰਨੈਸ਼ਨਲ ਸਕੂਲ 'ਚ 77ਵਾਂ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਦੀ ਭੰਗੜਾ ਟੀਮ ਦਾ ਸਨਮਾਨ
Ad Position 24