08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਹਿੰਦੂ ਕੰਨਿਆ ਮਹਾਂਵਿਦਿਆਲਾ ਧਾਰੀਵਾਲ ਵਿਖੇ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਧਾਰੀਵਾਲ, 28 ਜਨਵਰੀ (ਸਵਰਨ ਸਿੰਘ)-ਹਿੰਦੂ ਕੰਨਿਆਂ ਮਹਾਂਵਿਦਿਆਲਿਆ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਐੱਨ.ਡੀ. ਅਨੰਦ, ਸਕੱਤਰ ਸ਼੍ਰੀ ਰਮੇਸ਼ ਕੋਹਲੀ ਅਤੇ ਪਿ੍ੰਸੀਪਲ ਡਾ. ਰਜਵਿੰਦਰ ਕੌਰ ਦੀ ਅਗਵਾਈ ਹੇਠ ਕਾਲਜ ਵਿਖੇ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ, ਜਿਸ ਵਿਚ ਏ.ਈ.ਆਰ.ਓ. ਸਤਨਾਮ ਸਿੰਘ ਕਾਦੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਮੁੱਖ ਬੁਲਾਰੇ ਦੀ ਭੂਮਿਕਾ ਚੋਣ ਇੰਚਾਰਜ ਗੁਰਪ੍ਰਣਾਮ ਸਿੰਘ ਅਤੇ ਮੰਚ ਸੰਚਾਲਕ ਸ਼੍ਰੀਮਤੀ ਨਿਧੀ ਮੋਡਗਿਲ ਰਹੇ | ਇਸ ਮੌਕੇ ਸ਼੍ਰੀਮਤੀ ਨਿਧੀ ਧਵਨ ਮੁੱਖ ਅਧਿਆਪਕਾ ਸਕੂਲ ਲੇਹਲ, ਸਕੂਲ ਦਾ ਸਮੁੱਚਾ ਸਟਾਫ਼ ਅਤੇ ਕਾਦੀਆਂ ਹਲਕੇ ਦੇ ਸਮੂਹ ਬੀ.ਐਲ.ਓ. ਵਿਸ਼ੇਸ਼ ਤੌਰ 'ਤੇ ਪਹੁੰਚੇ | ਮੁੱਖ ਬੁਲਾਰੇ ਗੁਰਪ੍ਰਣਾਮ ਸਿੰਘ ਵਲੋਂ ਵੋਟ ਦੇ ਅਧਿਕਾਰ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਉਨ੍ਹਾਂ ਕਿਹਾ ਕਿ ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਦੇਸ਼ ਤੇ ਹਰ ਵੋਟਰ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ | ਕਾਲਜ ਦੀਆਂ ਵਿਦਿਆਰਥਣਾਂ ਅਸ਼ਮੀਤ ਕੌਰ, ਬਲਪ੍ਰੀਤ ਕੌਰ ਅਤੇ ਪੱਲਵੀ ਅੱਤਰੀ ਦੁਆਰਾ ਵੀ ਇਸ ਦਿਨ ਨੂੰ ਸਮਰਪਿਤ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਦਿਵਸ ਨੂੰ ਸਮਰਪਿਤ ਸਾਰਿਆਂ ਵਲੋਂ ਸਹੁੰ ਵੀ ਚੁੱਕੀ ਗਈ | ਅੰਤ ਵਿਚ ਪਿ੍ੰਸੀਪਲ ਡਾਕਟਰ ਰਜਵਿੰਦਰ ਕੌਰ ਨੇ ਆਏ ਹੋਏ ਸਭ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਖੇਤਰੀ ਦਫ਼ਤਰ ਅੰਮਿ੍ਤਸਰ ਨੇ ਨਿਧੀ ਆਪਣੇ ਨਿਕਟ 2.0 ਪ੍ਰੋਗਰਾਮ ਕਰਵਾਏ <br/> ਅਗਲੀ ਖ਼ਬਰ 77ਵੇਂ ਗਣਤੰਤਰ ਦਿਵਸ ਮੌਕੇ ਸਬ ਤਹਿਸੀਲ ਰਾਜਾਸਾਂਸੀ 'ਚ ਐੱਸ. ਡੀ. ਐੱਮ. ਲੋਪੋਕੇ ਵਲੋਂ ਤਿਰੰਗਾ ਝੰਡਾ ਲਹਿਰਾਇਆ <br/>...
Ad Position 24