08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵਣ ਵਿਭਾਗ ਸਾਹਮਣੇ ਗਾਂਧੀ ਸਕੂਲ ਵਾਲੇ ਚੌਕ 'ਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 29-01-2026
ਗੁਰਦਾਸਪੁਰ, 28 ਜਨਵਰੀ (ਅਸ਼ੋਕ ਸ਼ਰਮਾ)-ਵਣ ਵਿਭਾਗ ਗੁਰਦਾਸਪੁਰ ਨੇੜੇ ਪੈਂਦੇ ਗਾਂਧੀ ਸਕੂਲ ਨੰੂ ਜਾਂਦੀ ਸੜਕ ਦੇ ਚੌਕ ਵਿਚ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੰੂ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਮੁਸ਼ਕਿਲ ਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ | ਪਰ ਲੋਕ ਨਿਰਮਾਣ ਵਿਭਾਗ ਹਮੇਸ਼ਾ ਇਸ ਨੰੂ ਅਣਦੇਖਾ ਕਰ ਦਿੰਦਾ ਹੈ | ਇਸ ਸਬੰਧੀ ਸਮੂਹ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਜਦੋਂ ਵੀ ਮਾਮੂਲੀ ਜਿਹਾ ਮੀਂਹ ਪੈਂਦਾ ਹੈ ਤਾਂ ਦੋ ਦੋ ਫੁੱਟ ਤੱਕ ਪਾਣੀ ਇਸ ਸੜਕ 'ਤੇ ਖੜ੍ਹਾ ਹੋ ਜਾਂਦਾ ਹੈ ਜੋ ਕਈ ਕਈ ਦਿਨ ਖੜ੍ਹਾ ਰਹਿਣ ਕਾਰਨ ਦੁਕਾਨਦਾਰਾਂ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਹਨ | ਇੱਥੋਂ ਤੱਕ ਕਿ ਕਈ ਵਾਰ ਵਾਹਨ ਲੰਘਣ ਸਮੇਂ ਲੋਕਾਂ ਉੱਪਰ ਪਾਣੀ ਪੈ ਜਾਂਦਾ ਹੈ ਤਾਂ ਲੋਕ ਲੜਾਈ ਝਗੜੇ 'ਤੇ ਉਤਰ ਪੈਂਦੇ ਹਨ | ਜਿਸ ਨਾਲ ਕਾਫ਼ੀ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਇਸ ਚੌਕ ਵਿਚ ਮਹਿਕਮੇ ਨੇ ਪੁਲੀ ਬਣਾਈ ਹੈ | ਪਰ ਉਹ ਪੁਲੀ ਉੱਚੀ ਨੀਵੀਂ ਹੋਣ ਕਰਕੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਹੈ | ਸਮੂਹ ਦੁਕਾਨਦਾਰਾਂ ਅਤੇ ਲੋਕਾਂ ਦੀ ਡਿਪਟੀ ਕਮਿਸ਼ਨਰ ਤੋਂ ਮੰਗ ਹੈ ਕਿ ਗਾਂਧੀ ਸਕੂਲ ਵਾਲੇ ਚੌਕ ਵਿਚ ਪਾਣੀ ਦੇ ਨਿਕਾਸ ਤੋਂ ਇਲਾਵਾ ਪੁਲੀ ਨੰੂ ਠੀਕ ਕਰਨ ਲਈ ਐਕਸੀਅਨ ਲੋਕ ਨਿਰਮਾਣ ਵਿਭਾਗ ਨੰੂ ਸਖਤ ਹਦਾਇਤਾਂ ਕੀਤੀਆਂ ਜਾਣ, ਜਿਸ ਨਾਲ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਫੈਡਰੇਸ਼ਨ (ਮਹਿਤਾ) ਵਲੋਂ ਸਭਾ ਸੁਸਾਇਟੀਆਂ ਅਤੇ ਗਤਕਾ ਪਾਰਟੀਆਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਸਿੱਖਿਆ ਵਿਭਾਗ ਸੀਨੀਅਰ ਅਧਿਆਪਕਾਂ ਨਾਲ ਤਰੱਕੀ ਦੇਣ 'ਚ ਕਰ ਰਿਹਾ ਹੈ ਸ਼ਰੇਆਮ ਧੱਕਾ : ਆਗੂ
Ad Position 24