ਬਟਾਲਾ, 28 ਜਨਵਰੀ (ਸਤਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ ਦੀ ਅਗਵਾਈ ਹੇਠ 77ਵਾਂ ਗਣਤੰਤਰ ਦਿਵਸ ਪੁਰਾਣੀ ਦਾਣਾ ਮੰਡੀ ਵਿਖੇ ਕੌਮੀ ਝੰਡਾ ਲਹਿਰਾ ਕੇ ਮਨਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ: ਰਵੀਕਰਨ ਸਿੰਘ ਕਾਹਲੋਂ, ਸਾ. ਮੰਤਰੀ ਅਸ਼ਵਨੀ ਸੇਖੜੀ, ਸਾ. ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਅੰਬਿਕਾ ਖੰਨਾ ਨੇ ਸ਼ਿਰਕਤ ਕੀਤੀ | ਇਸ ਮੌਕੇ ਹੀਰਾ ਵਾਲੀਆ ਨੇ ਕਿਹਾ ਕਿ ਦੇਸ਼ ਲਈ ਹਜ਼ਾਰਾਂ ਕੁਰਬਾਨੀਆਂ ਦੇਣ ਵਾਲਿਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਇਸ ਮੌਕੇ ਅੰਬਿਕਾ ਖੰਨਾ, ਜ਼ਿਲ੍ਹਾ ਜਨਰਲ ਸੈਕਟਰੀ ਰੋਸ਼ਨ ਲਾਲ, ਭੂਸ਼ਣ ਬਜਾਜ, ਆਸ਼ੂ ਹੁੰਦਾ, ਅਨੀਸ਼ ਅਗਰਵਾਲ, ਰਾਜ ਕੁਮਾਰ ਕਾਲੀ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਕੁਮਾਰ ਮਹਿਤਾ, ਸਿਵਲ ਲਾਈਨ ਮੰਡਲ ਪ੍ਰਧਾਨ ਦੀਪਕ ਜੋਸ਼ੀ, ਦਿਹਾਤੀ ਮੰਡਲ ਪ੍ਰਧਾਨ ਗੁਰਦੀਪ ਸਿੰਘ ਗੁਰਾਇਆ, ਹਰਪ੍ਰੀਤ ਸਿੰਘ ਬੇਦੀ, ਪਲਵਿੰਦਰ ਸਿੰਘ ਚੀਮਾ, ਅਨਿਲ ਭੱਟੀ, ਸੋਸ਼ਲ ਮੀਡੀਆ ਇੰਚਾਰਜ ਰੋਹਿਤ ਸ਼ੈਲੀ, ਅਮਨਜੋਤ ਸਿੰਘ, ਰਵਿੰਦਰ ਸਿੰਘ ਖੱਖ, ਜਸਪਾਲ ਸਿੰਘ, ਗਣੇਸ਼ ਕੁਮਾਰ, ਜਤਿੰਦਰ ਕੁਮਾਰ, ਧਰਮਿੰਦਰ ਸਿੰਘ, ਰਾਜੂ ਗੌਂਸਪੁਰੀਆ, ਅੰਮਿ੍ਤਪਾਲ ਸਿੰਘ ਮਠਾਰੂ, ਵਰੁਣ ਡਡਵਾਲ, ਰੇਖਾ ਡਡਵਾਲ, ਸੁਮੀਤ ਸੋਢੀ, ਰਾਧਾ ਰਾਣੀ, ਸੋਨੀਆ, ਕੰਚਨ ਚੌਹਾਨ, ਸਵਿੰਦਰ ਸਿੰਘ, ਕਸ਼ਮੀਰ ਸਿੰਘ, ਜਤਿੰਦਰ ਸਿੰਘ, ਰਾਜਿੰਦਰ ਸਿੰਘ, ਪਰਦੀਪ ਕੁਮਾਰ, ਰਣਜੀਤ ਸਿੰਘ ਰਾਣਾ, ਵਿਜੇ ਕੁਮਾਰ, ਰਮੇਸ਼ ਕੁਮਾਰ, ਅਨੀਤਾ ਰਾਣੀ ਆਦਿ ਹਾਜ਼ਰ ਸਨ |