ਪਠਾਨਕੋਟ, 28 ਜਨਵਰੀ (ਵਿਨੋਦ)-ਸਿੰਚਾਈ ਵਿਭਾਗ ਵਲੋਂ ਹੈੱਡ ਵਰਕਸ ਤੇ ਐੱਸ.ਡੀ.ਓ. ਰੋਹਿਤ ਭਾਸਕਰ ਦੀ ਅਗਵਾਈ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਐੱਸ.ਡੀ.ਓ. ਰੋਹਿਤ ਭਾਸਕਰ ਵਲੋਂ ਤਿਰੰਗਾ ਲਹਿਰਾਇਆ ਗਿਆ ਅਤੇ ਲੱਡੂ ਵੰਡੇ ਗਏ ਤੇ ਐੱਸ.ਡੀ.ਓ. ਨੇ ਹੜ੍ਹਾਂ ਦੇ ਦੌਰਾਨ ਮੁਲਾਜ਼ਮਾਂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ | ਐੱਸ.ਡੀ.ਓ. ਰੋਹਿਤ ਭਾਸਕਰ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਹੀ ਆਪਣੇ ਦੇਸ਼ ਦੇ ਪ੍ਰਤੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ |