ਧਾਰਕਲਾਂ, 28 ਜਨਵਰੀ (ਨਰੇਸ਼ ਪਠਾਨੀਆ)-ਭਾਰਤੀ ਜਨਤਾ ਪਾਰਟੀ ਯੁਵਾ ਵਿੰਗ ਆਗੂ ਵਰੁਣ ਵਿੱਕੀ ਜੈਲਦਾਰ ਦੀ ਅਗਵਾਈ ਹੇਠ ਦੁਨੇਰਾ ਪਿੰਡ ਵਿਚ ਇਕ ਵਿਸ਼ਾਲ ਤਿਰੰਗਾ ਮਾਰਚ ਦਾ ਆਯੋਜਨ ਕੀਤਾ ਗਿਆ | ਤਿਰੰਗਾ ਮਾਰਚ ਰਾਸ਼ਟਰੀ ਰਾਜ ਮਾਰਗ ਦੁਨੇਰਾ ਉਪਰਲਾ ਪੈਟਰੋਲ ਪੰਪ ਤੋਂ ਸ਼ੁਰੂ ਹੋ ਕੇ ਦੁਨੇਰਾ ਝਿਕਲਾ ਬਾਜ਼ਾਰ ਵਿਖੇ ਸਮਾਪਤ ਹੋਇਆ | ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਰੁਣ ਵਿੱਕੀ ਜੈਲਦਾਰ ਨੇ ਦੱਸਿਆ ਕਿ ਹਰ ਵਾਰ ਇਹ ਤਿਰੰਗਾ ਮਾਰਚ ਪਹਿਲਾਂ ਪਠਾਨਕੋਟ ਵਿਖੇ ਯਾਤਰਾਵਾਂ ਦਾ ਆਯੋਜਨ ਕੀਤਾ ਜਾਂਦਾ ਸੀ | ਪਰ ਇਸ ਵਾਰ ਪਹਿਲੀ ਵਾਰ ਧਾਰ ਬਲਾਕ ਵਿਚ ਤਿਰੰਗਾ ਮਾਰਚ ਦਾ ਆਯੋਜਨ ਕੀਤਾ ਗਿਆ ਹੈ, ਕਿਉਂਕਿ ਧਾਰ ਬਲਾਕ ਪਠਾਨਕੋਟ ਤੋਂ ਦੂਰ ਹੈ ਅਤੇ ਸਥਾਨਿਕ ਯੁਵਾ ਵੱਡੀ ਸੰਖਿਆ ਵਿਚ ਇਸ ਤਿਰੰਗਾ ਯਾਤਰਾ ਵਿਚ ਸ਼ਾਮਿਲ ਨਹੀਂ ਹੋ ਪਾਉਂਦੇ ਸਨ | ਇਸ ਕਰਕੇ ਇਸ ਵਾਰ ਤਿਰੰਗਾ ਯਾਤਰਾ ਦਾ ਆਯੋਜਨ ਧਾਰ ਬਲਾਕ ਵਿਚ ਕੀਤਾ ਗਿਆ ਹੈ |