09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਵੱਖ-ਵੱਖ ਥਾੲੀਂ ਗਣਤੰਤਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 29-01-2026
ਸ਼ਾਹਪੁਰ ਕੰਢੀ, 28 ਜਨਵਰੀ (ਰਣਜੀਤ ਸਿੰਘ)-ਦੇਸ਼ ਦਾ 77ਵਾਂ ਗਣਤੰਤਰਤਾ ਦਿਵਸ ਬੀਬੀ ਰਹਿਮਤੇ ਕ੍ਰਿਸਚਨ ਕਾਲਜ ਆਫ਼ ਨਰਸਿੰਗ ਵਿਖੇ ਚੇਅਰਮੈਨ ਪਿ੍ਆ ਸਲੋਹਤਾ ਅਤੇ ਸੈਕਟਰੀ ਪਿ੍ੰਸ ਮਸੀਹ ਦੀ ਅਗਵਾਈ ਹੇਠ ਮਨਾਇਆ ਗਿਆ | ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਲੋਂ ਨਿਭਾਈ ਗਈ | ਕਾਲਜ ਦੇ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾ ਕੇ ਝੰਡੇ ਨੰੂ ਸਲਾਮੀ ਦਿੱਤੀ ਗਈ | ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਤੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | ਬਾਊ ਮੁਨੱਵਰ ਮਸੀਹ ਨੇ ਕਿਹਾ ਕਿ ਭਾਵੇਂ ਸਾਡਾ ਦੇਸ਼ 15 ਅਗਸਤ 1947 ਨੰੂ ਆਜ਼ਾਦ ਹੋ ਗਿਆ ਸੀ | ਪਰ 26 ਜਨਵਰੀ 1950 ਨੰੂ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਕੀਤਾ ਸੀ | ਜਿਸ ਵਿਚ ਹਰ ਮਰਦ ਔਰਤ ਨੰੂ ਬਰਾਬਰ ਦੇ ਅਧਿਕਾਰ ਦਿੱਤੇ ਗਏ | ਊਚ ਨੀਚ ਦਾ ਭੇਦਭਾਵ ਖ਼ਤਮ ਕਰਕੇ ਸਾਰਿਆਂ ਨੰੂ ਬਰਾਬਰ ਦੇ ਅਧਿਕਾਰ ਦਿੱਤੇ ਤੇ ਸਾਡਾ ਦੇਸ਼ ਤਰੱਕੀ ਦੇ ਰਾਹ 'ਤੇ ਤੁਰ ਪਿਆ | ਇਸ ਮੌਕੇ ਮੈਡਮ ਕਿਰਨ, ਮੈਡਮ ਸਾਲਨੀ, ਮੈਡਮ ਨਗਮਾ, ਮੈਡਮ ਕੋਮਲ, ਮੈਡਮ ਰਚਨਾ, ਸੁਖਮਨ, ਪਲਕ ਅਤੇ ਵੰਦਨਾ ਆਦਿ ਹਾਜ਼ਰ ਸਨ |
ਧਾਰਕਲਾਂ 'ਚ ਧੂਮਧਾਮ ਨਾਲ ਮਨਾਇਆ ਗਿਆ ਗਣਤੰਤਰ ਦਿਵਸ
ਧਾਰਕਲਾਂ, (ਨਰੇਸ਼ ਪਠਾਨੀਆ)-ਧਾਰ ਬਲਾਕ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਰ.ਐੱਸ.ਡੀ. ਥੜ੍ਹਾ ਉਪਰਲਾ ਵਿਖੇ ਧੂਮਧਾਮ ਨਾਲ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਧਾਰਕਲਾਂ ਮੇਜਰ ਡਾ: ਸੁਮਿਤ ਮੂਧ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਵੱਖ-ਵੱਖ ਸਕੂਲੀ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਜਿਸ ਦੀ ਲੋਕਾਂ ਨੇ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਠਾਕੁਰ ਅਮਿਤ ਸਿੰਘ ਮੰਟੂ ਨੇ ਇਨਾਮ ਵੰਡ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡੀ.ਐੱਸ.ਪੀ. ਲਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਧਾਰਕਲਾਂ ਸੰਜੀਵ ਪਠਾਨੀਆ, ਸੀ.ਡੀ.ਪੀ.ਓ. ਧਾਰਕਲਾਂ ਮਨਜੀਤ ਕੌਰ, ਬੀ.ਡੀ.ਪੀ.ਓ. ਧਾਰਕਲਾਂ ਸੁਖਵਿੰਦਰ ਸਿੰਘ, 'ਆਪ' ਆਗੂ ਯੋਗੇਸ਼ ਸ਼ਰਮਾ, ਰਾਜ ਕੁਮਾਰ, ਅੰਗਦ ਸਿੰਘ, ਅਮਰੀਕ ਸਿੰਘ, ਕਰਤਾਰ ਸਿੰਘ ਅਤੇ ਹੋਰ ਹਾਜ਼ਰ ਸਨ |
ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਮਨਾਇਆ ਗਣਤੰਤਰ ਦਿਵਸ
ਪਠਾਨਕੋਟ, (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਪ੍ਰਧਾਨਨਰਿੰਦਰ ਮਹਾਜਨ ਦੀ ਪ੍ਰਧਾਨਗੀ ਹੇਠ ਕਾਕਾ ਰਾਮ ਸਰਦਾਰੀ ਲਾਲ ਕੰਪਲੈਕਸ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ | ਜਿਸ ਵਿਚ ਲਾਇਨਜ਼ ਕਲੱਬ ਡਿਸਟਿ੍ਕਟ 321-ਡੀ ਦੇ ਡਿਪਟੀ ਡਿਸਟਿ੍ਕਟ ਗਵਰਨਰ ਲਾਇਨ ਰਾਜੀਵ ਖੋਸਲਾ ਮੁੱਖ ਮਹਿਮਾਨ ਸਨ | ਕਲੱਬ ਦੇ ਭਾਈਚਾਰੇ ਦੇ ਮੈਂਬਰਾਂ ਅਤੇ ਲਾਇਨ ਲੇਡੀਜ਼ ਨੇ ਉਤਸ਼ਾਹ ਨਾਲ ਹਿੱਸਾ ਲਿਆ, ਤਿਰੰਗਾ ਝੰਡਾ ਲਹਿਰਾਇਆ ਅਤੇ ਇਸ ਨੂੰ ਸਲਾਮੀ ਦਿੱਤੀ | ਰਾਸ਼ਟਰੀ ਗੀਤ ਦੇ ਨਾਲ-ਨਾਲ ਦੇਸ਼ ਭਗਤੀ ਦੇ ਨਾਅਰੇ ਵੀ ਲਗਾਏ ਗਏ | ਇਸ ਮੌਕੇ ਬੱਚਿਆਂ ਦੁਆਰਾ ਇਕ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਕਲੱਬ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਸਕੱਤਰ ਸਮੀਰ ਗੁਪਤਾ, ਕੈਸ਼ੀਅਰ ਸ਼ਰਨਜੀਤ ਸਿੰਘ, ਪੀ.ਆਰ.ਓ. ਨਰਿੰਦਰ ਗੁਪਤਾ, ਜਨਕ ਸਿੰਘ, ਡਾ: ਕੇ.ਡੀ. ਸਿੰਘ, ਹਰਜੀਤ ਸਿੰਘ, ਕੇਵਲ ਕਿ੍ਸ਼ਨ ਮਹਾਜਨ, ਵਿਜੇ ਪਾਸੀ, ਸੰਜੀਵ ਗੁਪਤਾ, ਪੰਕਜ ਮਹਿਤਾ, ਵਿਜੇ ਕੁਮਾਰ ਵਰਮਾ, ਅਜੇ ਪਾਲ ਸਿੰਘ, ਰਾਕੇਸ਼ ਅਗਰਵਾਲ, ਹਤਿੰਦਰ ਸਿੰਘ ਬੌਬੀ, ਸੰਦੀਪ ਸਰੀਨ, ਡਾ: ਸ਼ੁਭਮ ਸ਼ਰਮਾ, ਲਾਇਨ ਲੇਡੀ ਰਜਨੀ ਖੋਸਲਾ, ਮੰਜੂ ਗੁਪਤਾ, ਸੋਨਾਲੀ ਗੁਪਤਾ, ਮਨਮੀਤ ਕੌਰ, ਡਾ: ਸੁਰਭੀ, ਜੱਸੀ ਅਤੇ ਰੀਤੂ ਆਦਿ ਹਾਜ਼ਰ ਸਨ |
ਪ੍ਰਤਾਪ ਵਰਲਡ ਸਕੂਲ ਨੇ ਗਣਤੰਤਰ ਦਿਵਸ ਜ਼ਿਲ੍ਹਾ ਸਮਾਗਮ ਵਿਚ ਕੀਤਾਸ਼ਾਨਦਾਰ ਪ੍ਰਦਰਸ਼ਨ
ਪਠਾਨਕੋਟ, (ਸੰਧੂ)-ਪ੍ਰਤਾਪ ਵਰਲਡ ਸਕੂਲ ਨੇ ਪਠਾਨਕੋਟ ਵਿਚ ਆਯੋਜਿਤ ਗਣਤੰਤਰ ਦਿਵਸ ਜ਼ਿਲ੍ਹਾ ਸਮਾਗਮ 2026 ਵਿਚ ਮਾਣ ਅਤੇ ਦੇਸ਼ ਭਗਤੀ ਨਾਲ ਹਿੱਸਾ ਲਿਆ, ਜਿਸ ਨੇ ਇਸ ਸਮਾਗਮ ਦੀ ਸ਼ਾਨ ਅਤੇ ਉਤਸ਼ਾਹ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਸਕੂਲ ਦੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨਾਂ ਅਤੇ ਰਸਮੀ ਭਾਗੀਦਾਰੀ ਰਾਹੀਂ ਸ਼ਾਨਦਾਰ ਅਨੁਸ਼ਾਸਨ, ਪ੍ਰਤਿਭਾ ਅਤੇ ਰਾਸ਼ਟਰੀ ਮਾਣ ਦਾ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਵਿਚ ਸਕੂਲ ਦਾ ਦੇਸ਼ ਭਗਤੀ ਨਾਚ, ਇਕ ਸ਼ਾਨਦਾਰ ਬਰਾਸ ਬੈਂਡ ਪ੍ਰਦਰਸ਼ਨ ਅਤੇ ਐਨ.ਸੀ.ਸੀ. ਆਰਮੀ ਅਤੇ ਐਨ.ਸੀ.ਸੀ. ਨੇਵਲ ਕੈਡਟਾਂ ਦੁਆਰਾ ਇਕ ਪ੍ਰਭਾਵਸ਼ਾਲੀ ਪਰੇਡ ਸ਼ਾਮਿਲ ਸੀ | ਸਮਾਗਮ ਵਿਚ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪਲਵੀ, ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਅਤੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਪਤਵੰਤੇ ਸ਼ਾਮਿਲ ਸਨ | ਮਹਿਮਾਨਾਂ ਨੇ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਦੀ ਸ਼ਲਾਘਾਯੋਗ ਪ੍ਰਦਰਸ਼ਨ ਅਤੇ ਲਗਾਤਾਰ ਸ਼ਾਨਦਾਰ ਅਕਾਦਮਿਕ ਨਤੀਜਿਆਂ ਲਈ ਪ੍ਰਸ਼ੰਸਾ ਕੀਤੀ, ਸਕੂਲ ਦੇ ਸੰਪੂਰਨ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨੂੰ ਉਜਾਗਰ ਕੀਤਾ | ਇਸ ਮੌਕੇ ਡਾਇਰੈਕਟਰ ਸੰਨੀ ਮਹਾਜਨ ਅਤੇ ਪਿ੍ੰਸੀਪਲ ਸ਼ੁਬਰਾ ਰਾਣੀ ਨੇ ਵਿਦਿਆਰਥੀਆਂ 'ਤੇ ਮਾਣ ਪ੍ਰਗਟ ਕੀਤਾ, ਉਨ੍ਹਾਂ ਨੇ ਸਮਾਜ ਲਈ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਸਕੂਲ ਦੀ ਨਿਰੰਤਰ ਵਚਨਬੱਧਤਾ ਨੂੰ ਵੀ ਦੁਹਰਾਇਆ |
Ad Position 22
No active advertisement
ਪਿਛਲੀ ਖ਼ਬਰ ਐਵਲੋਨ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਮਨਾਇਆ 16ਵਾਂ ਰਾਸ਼ਟਰੀ ਵੋਟਰ ਦਿਵਸ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਯੁਵਾ ਆਗੂ ਵਰੁਣ ਵਿੱਕੀ ਨੇ ਗਣਤੰਤਰ ਦਿਵਸ ਮੌਕੇ ਦੁਨੇਰਾ ਵਿਖੇ ਕੱਢਿਆ ਤਿਰੰਗਾ ਮਾਰਚ
Ad Position 24