09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਤਰੀਕ 'ਤੇ ਤਰੀਕ ਦੇਣ ਦੀ ਬਜਾਏ ਸਰਕਾਰ ਪੈਨਸ਼ਨਰ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਕਰੇ-ਨਰੇਸ਼ ਕੁਮਾਰ ਕਨਵੀਨਰ

Ad Position 21
No active advertisement
ਅਜੀਤ ਡੈਸਕ 29-01-2026
ਪਠਾਨਕੋਟ, 28 ਜਨਵਰੀ (ਸੰਧੂ)-ਸਟੇਟ ਪੈਨਸ਼ਨਰ ਜੁਆਇੰਟ ਫ਼ਰੰਟ ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਦੀ ਮੀਟਿੰਗ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਪ੍ਰਸਤ ਮਾ: ਸੱਤ ਪ੍ਰਕਾਸ਼, ਡਾ: ਲੇਖਰਾਜ ਅਤੇ ਪਾਵਰ ਕਾਮ ਤੋਂ ਹੰਸ ਰਾਜ ਸਿੰਘ ਵੀ ਹਾਜ਼ਰ ਹੋਏ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਵਲੋਂ ਸਰਕਾਰ ਨਾਲ ਆਪਣੀਆਂ ਚਿਰਲੰਬਿਤ ਮੰਗਾਂ ਅਤੇ ਲੋਕਲ ਸਮੱਸਿਆਵਾਂ 'ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨਰੇਸ਼ ਕੁਮਾਰ, ਮਾ: ਸਤ ਪ੍ਰਕਾਸ਼, ਡਾ: ਲੇਖਰਾਜ, ਰਾਮਪਾਲ ਸੈਣੀ, ਚਮਨ ਗੁਪਤਾ, ਸੁਖਨਿੰਦਰ ਸ਼ਰਮਾ, ਅਸ਼ੋਕ ਗੁਪਤਾ ਨੇ ਕਿਹਾ ਕਿ ਸ਼ਹਿਰ ਅਤੇ ਪਿੰਡਾਂ ਦੀਆਂ ਤਮਾਮ ਸੜਕਾਂ 'ਤੇ ਝੁੰਡਾਂ ਦੇ ਝੁੰਡ ਫਿਰਦੇ ਆਵਾਰਾ ਕੁੱਤਿਆਂ ਅਤੇ ਪਸ਼ੂਆਂ ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ | ਆਏ ਦਿਨ ਇਹ ਕਿਸੇ ਨਾ ਕਿਸੇ 'ਤੇ ਹਮਲਾ ਕਰਦੇ ਹਨ, ਹਾਦਸੇ ਦਾ ਕਾਰਨ ਬਣਦੇ ਹਨ | ਵਿਸ਼ੇਸ਼ ਕਰਕੇ ਬਜ਼ੁਰਗ ਅਤੇ ਬੱਚੇ ਇਨ੍ਹਾਂ ਦਾ ਜ਼ਿਆਦਾ ਸ਼ਿਕਾਰ ਬਣਦੇ ਹਨ | ਜਿਸ ਵੱਲ ਪ੍ਰਸ਼ਾਸਨ ਵਲੋਂ ਪੂਰਾ ਧਿਆਨ ਨਹੀਂ ਦਿੱਤਾ ਜਾ ਰਿਹਾ | ਮੀਟਿੰਗ 'ਚ ਇਸ ਸਬੰਧ ਵਿਚ ਹੋਰ ਪੈਨਸ਼ਨਰਾਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਮੰਗ ਪੱਤਰ ਦਿੱਤੇ ਜਾਣਗੇ ਅਤੇ ਇਸ ਦੇ ਸਥਾਈ ਹੱਲ ਲਈ ਕਦਮ ਚੁੱਕੇ ਜਾਣਗੇ | ਸਰਕਾਰ ਵੱਲ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਦਾ ਜ਼ਿਕਰ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਦੋਂ ਸਰਕਾਰ ਵਲੋਂ ਲੰਮੇ ਸਮੇਂ ਤੱਕ ਉਨ੍ਹਾਂ ਦੀਆਂ ਹੱਕੀ ਮੰਗਾ ਨੂੰ ਅਣਗੌਲਿਆ ਕੀਤਾ ਗਿਆ ਤਾਂ ਮਜਬੂਰਨ 17 ਅਕਤੂਬਰ ਨੂੰ ਪੈਨਸ਼ਨਰਾਂ ਵਲੋਂ ਚੰਡੀਗੜ੍ਹ ਵਿਚ ਇਕ ਵਿਸ਼ਾਲ ਰੈਲੀ ਕਰਕੇ ਮੁੱਖ ਮੰਤਰੀ ਭਵਨ ਵੱਲ ਨੂੰ ਮਾਰਚ ਕਰਨ ਦਾ ਪ੍ਰੋਗਰਾਮ ਬਣਾਇਆ ਸੀ | ਪਰ ਐਨ ਇਕ ਦਿਨ ਪਹਿਲੋਂ ਵਿੱਤ ਮੰਤਰੀ ਵਲੋਂ ਪੈਨਸ਼ਨ ਮੰਗਾਂ ਪ੍ਰਤੀ ਸੰਜੀਦਾ ਹੋਣ ਬਾਰੇ ਦੱਸਦਿਆਂ 27 ਅਕਤੂਬਰ ਨੂੰ ਮੀਟਿੰਗ ਦਾ ਸੱਦਾ ਦਿੱਤਾ | ਪਰ ਐਨ ਮੌਕੇ 'ਤੇ ਜਦੋਂ ਪੈਨਸ਼ਨਰ ਆਗੂ ਮੀਟਿੰਗ ਕਰਨ ਲਈ ਚੰਡੀਗੜ੍ਹ ਪਹੁੰਚੇ ਤਾਂ ਮੀਟਿੰਗ ਨੰੂ ਰੱਦ ਕਰਦਿਆਂ 18 ਨਵੰਬਰ ਦੀ ਮੀਟਿੰਗ ਦਿੱਤੀ ਗਈ | ਉਸ ਤੋਂ ਬਾਅਦ ਵੀ ਕਰੀਬ 10 ਮੀਟਿੰਗਾਂ ਸਰਕਾਰ ਵਲੋਂ ਦਿੱਤੀਆਂ ਗਈਆਂ ਅਤੇ ਮੌਕੇ 'ਤੇ ਰੱਦ ਕੀਤੀਆਂ ਜਾਂਦੀਆਂ ਰਹੀਆਂ | ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵਿਸ਼ਵਾਸ ਦਿੰਦੀ ਨਹੀਂ ਥੱਕਦੀ ਸੀ ਕਿ ਉਨ੍ਹਾਂ ਨੂੰ ਆਪਣੀਆਂ ਮੰਗਾਂ ਲਈ ਸੜਕਾਂ 'ਤੇ ਨਹੀਂ ਆਉਣਾ ਪਵੇਗਾ | ਬਲਕਿ ਗੱਲਬਾਤ ਦੇ ਰਾਹੀਂ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਇਆ ਕਰੇਗਾ | ਪਰ ਅੱਜ ਸਥਿਤੀ ਮੁਕੰਮਲ ਤੌਰ 'ਤੇ ਇਸ ਦੇ ਉਲਟ ਚੱਲ ਰਹੀ ਹੈ | ਸਰਕਾਰ ਵਲੋਂ ਮੰਗਾਂ ਮੰਨਣੀਆਂ ਤਾਂ ਕੀ ਉਨ੍ਹਾਂ 'ਤੇ ਗੱਲਬਾਤ ਕਰਨ ਤੋਂ ਹੀ ਸਰਕਾਰ ਇਨਕਾਰੀ ਹੈ | ਜਿਸ ਨਾਲ ਬਜ਼ੁਰਗ ਪੈਨਸ਼ਨਰ ਕਾਫ਼ੀ ਆਹਤ ਹੱਥ ਹਨ ਅਤੇ ਉਨ੍ਹਾਂ ਵਿਚ ਅਸੰਤੋਸ਼ ਦੀ ਭਾਵਨਾ ਦਿਨ ਬ ਦਿਨ ਵੱਧ ਰਹੀ ਹੈ | ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਨੇ ਕਿਹਾ ਕਿ ਬਜ਼ੁਰਗਾਂ ਦਾ ਮਾਣ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਉਹ ਕਿ ਤੁਰੰਤ ਪੈਨਸ਼ਨਰ ਲੀਡਰਸ਼ਿਪ ਨੂੰ ਮੀਟਿੰਗ ਦਾ ਸੱਦਾ ਦੇਵੇ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਕੇ ਤੁਰੰਤ ਰਾਹਤ ਪਹੁੰਚਾਈ ਜਾਵੇ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼ਕਤੀ ਪ੍ਰਸ਼ਾਦ, ਅਰਜਨ ਸਾਰਥੀ, ਮੋਹਣ ਲਾਲ, ਭਗਵਾਨ ਕਿ੍ਸ਼ਨ, ਕਮਾਲ ਸਿੰਘ, ਜੋਗਿੰਦਰ ਪਾਲ, ਸੋਹਣ ਲਾਲ ਸਭਰਵਾਲ, ਤਰਸੇਮ ਲਾਲ, ਅਮੀਰ ਚੰਦ, ਅਸ਼ੋਕ ਮਹਾਜਨ, ਸੁਰਿੰਦਰ ਕਾਲੀਆ, ਤਾਰਾ ਚੰਦ, ਜਗਦੀਸ਼ ਖੋਖਰ, ਬੰਸੀ ਲਾਲ ਅਤੇ ਹੋਰ ਕਈ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਦੀ ਕੰਚਨ ਅਗਨੀਹੋਤਰੀ ਕੰਚਨ ਨੇ ਬਿਊਟੀ ਕਵੀਨ ਦਾ ਖ਼ਿਤਾਬ ਜਿੱਤਿਆ ਅਗਲੀ ਖ਼ਬਰ ਐਵਲੋਨ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਮਨਾਇਆ 16ਵਾਂ ਰਾਸ਼ਟਰੀ ਵੋਟਰ ਦਿਵਸ
Ad Position 24