ਪਠਾਨਕੋਟ, 28 ਜਨਵਰੀ (ਵਿਨੋਦ)-ਏ.ਐਸ. ਬਿਊਟੀ ਪੇਜੈਂਟ ਐਂਡ ਕਲਚਰ ਹੱਬ ਵਲੋਂ ਕਵੀਨ ਆਫ਼ ਗੁਰਦਾਸਪੁਰ ਸੀਜ਼ਨ ਵਨ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਪਠਾਨਕੋਟ ਦੀ 66 ਸਾਲਾ ਕੰਚਨ ਅਗਨੀਹੋਤਰੀ ਨੇ ਬਿਊਟੀ ਕਵੀਨ ਦਾ ਖ਼ਿਤਾਬ ਜਿੱਤਿਆ, ਬਿਊਟੀ ਕਵੀਨ ਦੇ ਖ਼ਿਤਾਬ ਤੋਂ ਬਾਅਦ ਕਮਲ ਟਰੇਨਿੰਗ ਵੈਲਫੇਅਰ ਸੁਸਾਇਟੀ ਮੈਂਬਰਾਂ ਨੇ ਪਠਾਨਕੋਟ ਆਉਣ 'ਤੇ ਕੰਚਨ ਅਗਨੀਹੋਤਰੀ ਦਾ ਹਾਰ ਪਾ ਕੇ ਸਵਾਗਤ ਕੀਤਾ | ਟੀਮ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕੰਚਨ ਅਗਨੀਹੋਤਰੀ ਨੇ ਕਿਹਾ ਕਿ ਅੱਜ ਦੀ ਦੁਨੀਆਂ ਮਹਿਲਾ ਸ਼ਸ਼ਕਤੀਕਰਨ 'ਤੇ ਕੇਂਦਰਿਤ ਹੈ | ਇਕ ਅÏਰਤ ਦੁਨੀਆਂ ਦੀ ਮਾਂ ਹੈ ਅਤੇ ਉਸ ਕੋਲ ਬਹੁਪੱਖੀ ਪ੍ਰਤਿਭਾ ਹੈ | ਉਹ ਆਪਣੇ ਵਲੋਂ ਕੀਤੇ ਗਏ ਕਿਸੇ ਵੀ ਕੰਮ ਨੂੰ ਪੂਰਾ ਕਰ ਸਕਦੀ ਹੈ | ਸਿਰਫ਼ ਇਕ ਸਕਾਰਾਤਮਿਕ ਮਾਨਸਿਕਤਾ ਤੇ ਸਮਰਪਣ ਦੀ ਲੋੜ ਹੈ | ਇਸ ਮੌਕੇ ਕਮਲ ਰਾਜ, ਸਵਿਤਾ ਅੱਤਰੀ, ਰੰਜਨਾ ਮਹਾਜਨ, ਕਮਲੇਸ਼, ਕੋਮਲ ਸ਼ਰਮਾ, ਸੁਸ਼ਮਾ ਗੁਪਤਾ ਅਤੇ ਸੰਦੀਪ ਕੌਰ ਆਦਿ ਟੀਮ ਮੈਂਬਰ ਮੌਜੂਦ ਸਨ |