24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪਠਾਨਕੋਟ 'ਚ ਦੁਰਘਟਨਾ ਗ੍ਰਸਤ ਹੋਇਆ ਗਿੱਦੜ

Ad Position 21
No active advertisement
ਅਜੀਤ ਡੈਸਕ 31-01-2026
ਪਠਾਨਕੋਟ, 30 ਜਨਵਰੀ (ਵਿਨੋਦ)-ਪਹਾੜਾਂ 'ਚ ਬਰਫ਼ਬਾਰੀ ਹੋਣ ਕਾਰਨ ਬਹੁਤ ਸਾਰੇ ਜੰਗਲੀ ਜਾਨਵਰ ਭੋਜਨ ਦੀ ਭਾਲ ਵਿਚ ਮੈਦਾਨੀ ਇਲਾਕਿਆਂ ਵੱਲ ਚਲੇ ਜਾਂਦੇ ਹਨ ਅਤੇ ਕਈ ਵਾਰ ਉਹ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣੀ ਜਾਨ ਗੁਆ ਦਿੰਦੇ ਹਨ | ਅਜਿਹਾ ਹੀ ਕੁਝ ਪਠਾਨਕੋਟ ਦੇ ਖ਼ਾਨਪੁਰ ਚੌਕ ਵਿਚ ਦੇਖਣ ਨੂੰ ਮਿਲਿਆ, ਜਿੱਥੇ ਇਕ ਗਿੱਦੜ ਸੜਕ 'ਤੇ ਮਰਿਆ ਪਿਆ ਸੀ | ਉੱਥੋਂ ਲੰਘ ਰਹੇ ਇਕ ਨੌਜਵਾਨ ਨੇ ਦੇਖਿਆ ਕਿ ਕੁਝ ਕੁੱਤੇ ਇਸ ਨੂੰ ਖਾਣ ਦੀ ਕੋਸ਼ਿਸ਼ ਕਰ ਰਹੇ ਸਨ | ਨੌਜਵਾਨ ਨੇ ਤੁਰੰਤ ਕੁੱਤਿਆਂ ਨੂੰ ਉੱਥੋਂ ਭਜਾ ਦਿੱਤਾ ਤੇ ਗਿੱਦੜ ਨੂੰ ਸੜਕ ਤੋਂ ਹਟਾ ਕੇ ਦੂਜੀ ਜਗ੍ਹਾ 'ਤੇ ਰੱਖ ਦਿੱਤਾ ਅਤੇ ਇਸ ਬਾਰੇ ਸਾਰੀ ਜਾਣਕਾਰੀ ਜੰਗਲੀ ਵਣ ਜੀਵ ਅਧਿਕਾਰੀ ਨੂੰ ਦੇ ਦਿੱਤੀ | ਇਸ ਤੋਂ ਬਾਅਦ ਵਣ ਜੀਵ ਵਿਭਾਗ ਨੇ ਤੁਰੰਤ ਇਕ ਟੀਮ ਭੇਜੀ ਤੇ ਗਿੱਦੜ ਨੂੰ ਕਬਜ਼ੇ ਵਿਚ ਲੈ ਲਿਆ ਤੇ ਦੱਸਿਆ ਕਿ ਹੁਣ ਇਸ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਦੱਬ ਦਿੱਤਾ ਜਾਵੇਗਾ ਅਤੇ ਜਾਂਚ ਵਿਚ ਜੋ ਵੀ ਸਾਹਮਣੇ ਆਵੇਗਾ, ਉਸ 'ਤੇ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਬੁਲਡੋਜ਼ਰ ਰਾਜਨੀਤੀ ਸਾਡੇ ਆਦੀ ਪੀਠਾਂ ਤੇ ਸ਼ੰਕਰਾਚਾਰੀਆ ਦੀ ਮਰਿਆਦਾ ਨੂੰ ਹਿਲਾ ਨ... ਅਗਲੀ ਖ਼ਬਰ ਆਯੂਸ਼ ਵਿਭਾਗ ਵਲੋਂ ਲਗਾਏ ਕੈਂਪ ਦੌਰਾਨ 732 ਮਰੀਜ਼ਾਂ ਦੀ ਕੀਤੀ ਜਾਂਚ
Ad Position 24