22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਐਸ.ਐਸ.ਐਮ. ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 31-01-2026
ਦੀਨਾਨਗਰ, 30 ਜਨਵਰੀ (ਸੋਢੀ/ਸ਼ਰਮਾ)-ਸਥਾਨਕ ਐਸ.ਐਸ.ਐਮ. ਕਾਲਜ ਵਿਖੇ ਕਾਲਜ ਦੇ ਪਿ੍ੰਸੀਪਲ ਡਾਕਟਰ ਆਰ.ਕੇ. ਤੁਲੀ ਦੀ ਪ੍ਰਧਾਨਗੀ 'ਚ ਮੇਰਾ ਯੁਵਾ ਭਾਰਤ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਜ਼ਿਲ੍ਹਾ ਗੁਰਦਾਸਪੁਰ ਵਲੋਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ 'ਮੇਰਾ ਭਾਰਤ-ਮੇਰੀ ਵੋਟ' ਥੀਮ 'ਤੇ ਆਧਾਰਿਤ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੇਰਾ ਯੁਵਾ ਭਾਰਤ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਜ਼ਿਲ੍ਹਾ ਯੂਥ ਅਫ਼ਸਰ ਸੰਦੀਪ ਕੌਰ ਮੁੱਖ ਮਹਿਮਾਨ ਵਜੋਂ ਅਤੇ ਅਸਿਸਟੈਂਟ ਨੋਡਲ ਆਫ਼ੀਸਰ ਸਵੀਪ ਤੇ ਰਾਜ ਵਿਆਪੀ ਤੇ ਰਾਸ਼ਟਰੀ ਪੁਰਸਕਾਰ ਜੇਤੂ ਗੁਰਮੀਤ ਸਿੰਘ ਤੇ ਜ਼ਿਲ੍ਹਾ ਸਵੀਪ ਆਈਕਾਨ ਗੁਰਦਾਸਪੁਰ ਕੰੁਵਰ ਅੰਮਿ੍ਤਬੀਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ | ਪ੍ਰੋਗਰਾਮ ਦਾ ਆਰੰਭ ਆਏ ਹੋਏ ਮਹਿਮਾਨਾਂ ਵਲੋਂ ਜੋਤਿ ਜਗਾਉਣ ਨਾਲ ਹੋਇਆ | ਸਮਾਗਮ ਦੌਰਾਨ ਭਾਸ਼ਣ ਮੁਕਾਬਲੇ ਅਤੇ ਪ੍ਰਸ਼ਨੋਤਰੀ ਮੁਕਾਬਲੇ ਦਾ ਕਰਵਾਏ ਗਏ | ਸਮਾਗਮ ਨੂੰ ਸੰਬੋਧਨ ਕਰਦਿਆਂ ਅਸਿਸਟੈਂਟ ਨੋਡਲ ਆਫ਼ੀਸਰ ਸਵੀਪ ਗੁਰਮੀਤ ਸਿੰਘ ਨੇ ਕਿਹਾ ਕਿ ਮਤਦਾਨ ਦੀ ਮਹੱਤਤਾ ਨੂੰ ਸਮਝੋ, ਮਤਦਾਨ ਸਾਡਾ ਅਧਿਕਾਰ ਹੈ | ਜ਼ਿਲ੍ਹਾ ਸਵੀਪ ਆਈਕਾਨ ਗੁਰਦਾਸਪੁਰ ਕੰੁਵਰ ਅੰਮਿ੍ਤਬੀਰ ਸਿੰਘ ਨੇ ਕਿਹਾ ਕਿ ਭਾਰਤ ਵਰਗੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤਾਂਤਿ੍ਕ ਦੇਸ਼ 'ਚ ਮਤਦਾਨ ਨਾ ਸਿਰਫ਼ ਇਕ ਅਧਿਕਾਰ ਹੈ, ਸਗੋਂ ਇਕ ਪਵਿੱਤਰ ਕਰਤੱਵ ਵੀ ਹੈ, ਜੋ ਨਾਗਰਿਕਾਂ ਨੂੰ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ | ਪਿ੍ੰਸੀਪਲ ਡਾ: ਆਰ.ਕੇ. ਤੁਲੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇਸ਼ 'ਚ 18 ਸਾਲ ਤੋਂ ਵੱਧ ਉਮਰ ਦਾ ਹਰ ਨਾਗਰਿਕ ਬਿਨ੍ਹਾਂ ਕਿਸੇ ਭੇਦਭਾਵ ਦੇ ਵੋਟ ਦੇ ਸਕਦਾ ਹੈ | ਜ਼ਿਲ੍ਹਾ ਯੂਥ ਅਧਿਕਾਰੀ ਸੰਦੀਪ ਕੌਰ ਨੇ ਕਿਹਾ ਕਿ ਵੋਟਰ ਦਿਵਸ ਨੂੰ ਮਨਾਏ ਜਾਣ ਦਾ ਮੁੱਖ ਉਦੇਸ਼ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਲਈ ਜਾਗਰੂਕ ਕਰਨਾ ਹੈ, ਤਾਂ ਜੋ ਸਹੀ ਪ੍ਰਤੀਨਿਧੀ ਦੀ ਚੋਣ ਹੋ ਸਕੇ ਤੇ ਸਹੀ ਦਿਸ਼ਾ ਵਿਚ ਦੇਸ਼ ਦਾ ਵਿਕਾਸ ਹੋ ਸਕੇ | ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਰੌਕੀ ਮਹਿਰਾ ਤੇ ਪ੍ਰੋ: ਪ੍ਰਬੋਧ ਗਰੋਵਰ ਨੇ ਵੀ ਆਪਣੇ ਵਿਚਾਰ ਰੱਖੇ | ਜ਼ਿਲ੍ਹਾ ਯੂਥ ਅਫ਼ਸਰ ਸੰਦੀਪ ਕੌਰ ਵਲੋਂ ਨੌਜਵਾਨਾਂ ਨੂੰ ਵੋਟਰ ਦਿਵਸ ਮੌਕੇ ਸਹੁੰ ਵੀ ਚੁਕਾਈ ਗਈ | ਇਸ ਮੌਕੇ ਰਾਸ਼ਟਰੀ ਵੋਟਰ ਦਿਵਸ 'ਤੇ ਸਾਰੇ ਮਹਿਮਾਨਾਂ ਤੇ ਫਸਟ ਟਾਈਮ ਵੋਟਰਾਂ ਨਾਲ ਹਸਤਾਖ਼ਰ ਅਭਿਆਨ ਵੀ ਚਲਾਇਆ | ਉਪਰੰਤ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਪਿੰਕ ਪੈਦਲ ਯਾਤਰਾ ਕਰਵਾਈ ਗਈ | ਸਮਾਗਮ ਦੌਰਾਨ ਹੋਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ, ਐਨ.ਸੀ.ਸੀ., ਐਨ.ਐਸ.ਐਸ. ਦੇ ਵਲੰਟੀਅਰਾਂ ਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਐਨ.ਐਸ.ਐਸ. ਆਫ਼ੀਸਰ ਪ੍ਰੋਫੈਸਰ ਸੁਬੀਰ ਰਗਬੋਤਰਾ, ਪ੍ਰੋਫੈਸਰ ਰਾਜਨ ਹਾਂਡਾ, ਪ੍ਰੋਫੈਸਰ ਕੰਵਲਜੀਤ ਕੌਰ, ਪ੍ਰੋਫੈਸਰ ਹਰਸ਼ਿਤ ਭੱਲਾ, ਪ੍ਰੋਫੈਸਰ ਸਾਨੀਆ, ਪ੍ਰੋਫੈਸਰ ਨਵੀਤਾ ਤੇ ਪ੍ਰੋਫੈਸਰ ਅਮਨਦੀਪ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚਾਈਨਾ ਡੋਰ ਨੇ ਬੁਝਾਏ ਕਈ ਘਰਾਂ ਦੇ ਚਿਰਾਗ, ਪ੍ਰਸ਼ਾਸਨ ਕੁੰਭਕਰਨੀ ਨੀਂਦ ਤੋਂ ਨਹੀਂ ਰਿਹਾ ਜਾਗ ਅਗਲੀ ਖ਼ਬਰ ਦਰਿਆ ਬਿਆਸ ਦੇ ਭੇਟ ਪੱਤਣ 'ਤੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਸੰਗਤਾਂ ਦੀ ਸਹੂਲਤ ਲਈ ਪਲਟੂਨ ਪੁਲ ਦਾ ਕੰਮ...
Ad Position 24