ਵਿਆਹ ਪੁਰਬ ਸੰਬੰਧੀ ਧਾਰਮਿਕ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦੀ ਇਕੱਤਰਤਾ 25 ਨੂੰ-: ਮੈਨੇਜਰ ਧਾਰੋਵਾਲੀ
ਬਟਾਲਾ, 21 ਅਗਸਤ (ਹਰਦੇਵ ਸਿੰਘ ਸੰਧੂ)-ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੂਰਬ (ਜੋੜ ਮੇਲਾ) ਇਸ ਵਾਰ 18 ਸਤੰਬਰ 2026 ਨੂੰ ਮਨਾਇਆ ਜਾ ਰਿਹਾ। ਵਿਆਹ ਪੁਰਬ ਨੂੰ ਚੰਗੇ ਢੰਗ ਨਾਲ ਮਨਾਉਣ ਲਈ ਸ਼ਹਿਰ ਬਟਾਲਾ ਦੀਆਂ ਧਾਰਮਿਕ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦੇ ਵਿਚਾਰ ਜਾਨਣ ਲਈ ਵਿਸ਼ੇਸ ਇਕੱਤਰਤਾ 25 ਅਗਸਤ 2026 ਦਿਨ ਮੰਗਲਵਾਰ ਸ਼ਾਮ 3 ਵਜੇ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਹੋ ਰਹੀ ਹੈ।
ਮੈਨੇਜ਼ਰ ਜਗਦੀਪ ਸਿੰਘ ਧਾਰੋਵਾਲੀ।
22-08-2026