10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੜਕ ਕਿਨਾਰੇ (ਬਰਮ) ਨਾ ਹੋਣ ਕਾਰਨ ਗੰਨੇ ਦੀ ਭਰੀ ਟਰਾਲੀ ਪਲਟੀ

Ad Position 21
No active advertisement
ਅਜੀਤ ਡੈਸਕ 01-02-2026

ਵਡਾਲਾ ਬਾਂਗਰ, 31 ਜਨਵਰੀ (ਭੁੰਬਲੀ)-ਕਲੇਰ ਕਲਾਂ ਤੋਂ ਧਾਰੀਵਾਲ ਨੂੰ ਜਾਂਦੀ ਸੜਕ ਦੇ ਕਿਨਾਰੇ (ਬਰਮ) ਨਾ ਹੋਣ ਕਰ ਕੇ ਪਿੰਡ ਸਹਾਰੀ ਦੇ ਕਿਸਾਨ ਹਰਪਾਲ ਸਿੰਘ ਪੁੱਤਰ ਲਖਬੀਰ ਸਿੰਘ ਦੀ ਗੰਨੇ ਦੀ ਭਰੀ ਟਰਾਲੀ ਤੇ ਟਰੈਕਟਰ ਨਾਲ ਲਗਦੇ ਖੇਤਾਂ 'ਚ ਪਲਟ ਗਈ | ਭਾਵੇਂ ਇਸ ਵਾਪਰੇ ਸੜਕ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪ੍ਰੰਤੂ ਕਿਸਾਨ ਦਾ ਮਾਲੀ ਨੁਕਸਾਨ ਬਹੁਤ ਹੋ ਗਿਆ | ਕਿਸਾਨ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਗੰਨੇ ਦੀ ਭਰੀ ਟਰਾਲੀ ਸਵੇਰ ਵੇਲੇ ਬਟਾਲਾ ਸ਼ੂਗਰ ਮਿੱਲ 'ਤੇ ਲਿਜਾ ਰਿਹਾ ਸੀ, ਜਦੋਂ ਉਹ ਪਿੰਡ ਮੂਲਿਆਂਵਾਲ ਨੇੜੇ ਸੜਕ ਉਪਰ ਬਣੇ ਮੋੜ 'ਤੇ ਪੁੱਜਾ ਤਾਂ ਹੋਰ ਵਹੀਕਲਾਂ ਨੂੰ ਰਸਤਾ ਦੇਣ ਸਮੇਂ ਸੜਕ ਦੇ ਕਿਨਾਰੇ (ਬਰਮ) ਨਾ ਹੋਣ ਕਾਰਨ ਟਰਾਲੀ ਟਰੈਕਟਰ ਸੜਕ ਨੇੜਲੇ ਕਣਕ ਦੇ ਖੇਤਾਂ ਵਿਚ ਪਲਟ ਗਏ | ਰਾਹਗੀਰਾਂ ਦੀ ਸਰਕਾਰ ਤੇ ਡੀ.ਸੀ. ਗੁਰਦਾਸਪੁਰ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਸੜਕ ਦੇ ਕਿਨਾਰਿਆਂ 'ਤੇ ਮਿੱਟੀ ਪਵਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਤਾਂ ਜੋ ਨਿੱਤ ਵਾਪਰਦੇ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਕਿਸਾਨ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਤਿੰਨ ਦਿਨਾਂ 'ਬਨੀ ਕੈਂਪ' ਸਫ਼ਲਤਾ ਪੂਰਵਕ ਸਮਾਪਤ
Ad Position 24