13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸੰਤੁਲਨ ਵਿਗੜਨ ਕਾਰਨ ਪਰਾਲੀ ਨਾਲ ਲੱਦੀ ਟਰਾਲੀ ਕਾਰ ਉੱਪਰ ਪਲਟੀ, ਭਾਰੀ ਨੁਕਸਾਨ

Ad Position 21
No active advertisement
ਅਜੀਤ ਡੈਸਕ 01-02-2026
ਗੁਰਦਾਸਪੁਰ, 31 ਜਨਵਰੀ (ਅਸ਼ੋਕ ਸ਼ਰਮਾ)-ਅੱਜ ਸਵੇਰੇ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਨਵਾਂ ਸ਼ਾਲਾ ਦੇ ਗੁਰੂ ਹਰਿਰਾਏ ਪਬਲਿਕ ਸਕੂਲ ਨਜ਼ਦੀਕ ਪਰਾਲੀ ਦੀਆਂ ਗੱਠਾਂ ਨਾਲ ਭਰੀ ਇਕ ਟਰੈਕਟਰ ਟਰਾਲੀ ਅੱਗੇ ਪਿੱਛੇ ਕਰਨ ਸਮੇਂ ਟਰਾਲੀ ਦਾ ਭਾਰ ਇਕ ਤਰਫ਼ਾ ਹੋਣ ਕਰਕੇ ਉਥੇ ਖੜ੍ਹੀ ਇਕ ਕਾਰ ਦੇ ਉੱਪਰ ਪਲਟ ਗਈ, ਜਿਸ ਕਾਰਨ ਕਾਰ ਦਾ ਕਾਫੀ ਨੁਕਸਾਨ ਹੋਇਆ ਹੈ | ਜਾਣਕਾਰੀ ਅਨੁਸਾਰ ਇਕ ਪਰਾਲੀ ਦੀ ਭਰੀ ਟਰਾਲੀ ਸੜਕ ਕੰਢੇ ਟਾਇਰ ਫਟਣ ਕਰਕੇ ਰਾਤ ਵੇਲੇ ਖੜ੍ਹੀ ਸੀ ਕਿ ਸਵੇਰੇ 9 ਵਜੇ ਦੇ ਕਰੀਬ ਜਦ ਡਰਾਈਵਰ ਉਸ ਟਰੈਕਟਰ ਟਰਾਲੀ ਨੂੰ ਅੱਗੇ ਪਿੱਛੇ ਕਰਨ ਲੱਗਾ ਤਾਂ ਪਰਾਲੀ ਦਾ ਭਾਰ ਇਕ ਤਰਫ਼ਾ ਹੋਣ ਕਰਕੇ ਉਕਤ ਟਰਾਲੀ ਥੋੜੀ ਨਜ਼ਦੀਕ ਕਾਰ ਦੇ ਉੱਪਰ ਪਲਟ ਗਈ | ਜਿਸ ਦੇ ਚੱਲਦਿਆਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਾਰ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਜਦਕਿ ਸਕੂਲ 'ਚ ਸ੍ਰੀ ਅਖੰਡ ਪਾਠ ਆਰੰਭ ਹੋਏ ਸਨ ਕਿ ਉਸ ਤੋਂ ਪਹਿਲਾਂ ਇਹ ਘਟਨਾ ਵਾਪਰ ਗਈ, ਜਿਸ ਨਾਲ ਬੱਚਿਆਂ ਦਾ ਵੀ ਬਚਾਅ ਹੋ ਗਿਆ | ਸਕੂਲ ਦੇ ਸਾਈਨ ਬੋਰਡ ਵੀ ਨੁਕਸਾਨੇ ਗਏ | ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਕਾਰ ਸਕੂਲ ਵਿਦਿਆਰਥੀ ਸੁਖਮੀਤ ਸਿੰਘ ਪੁੱਤਰ ਪ੍ਰਵੀਨ ਸਿੰਘ ਵਾਸੀ ਨੌਸ਼ਹਿਰਾ ਦੀ ਸੀ | ਜਦਕਿ ਇਸ ਮਾਮਲੇ ਸੰਬੰਧੀ ਟਰੈਕਟਰ ਟਰਾਲੀ ਚਾਲਕ ਹਰਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੰਘਰ ਨੇ ਦੱਸਿਆ ਕਿ ਉਹ ਟਰਾਲੀ ਗੁਰਦਾਸਪੁਰ ਤੋਂ ਲੱਦ ਕੇ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਜਾ ਰਿਹਾ ਸੀ ਕਿ ਬੀਤੀ ਰਾਤ ਟਰਾਲੀ ਦਾ ਟਾਇਰ ਫਟਣ ਕਰਕੇ ਸੜਕ ਕੰਢੇ ਟਰਾਲੀ ਖੜ੍ਹੀ ਸੀ ਕਿ ਜਦ ਪੈਂਚਰ ਲਗਵਾਉਣ ਲਈ ਟਰਾਲੀ ਅੱਗੇ ਪਿੱਛੇ ਕਰਨ ਲੱਗਾ ਤਾਂ ਪਰਾਲੀ ਦਾ ਭਾਰ ਇਕ ਤਰਫ਼ਾ ਹੋਣ ਕਰਕੇ ਇਹ ਘਟਨਾ ਵਾਪਰ ਗਈ | ਸਕੂਲ ਮੁਖੀ ਨੇ ਇਸ ਸੰਬੰਧੀ ਥਾਣਾ ਪੁਰਾਣਾ ਸ਼ਾਲਾ ਨੂੰ ਸ਼ਿਕਾਇਤ ਕਰਕੇ ਟਰਾਲੀ ਵਲੋਂ ਕਾਰ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਦਰਿਆ ਬਿਆਸ 'ਚ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ, ਸਰਕਾਰ ਨੰੂ ਲੱਗ ਰਿਹਾ ਲੱਖਾਂ ਦਾ ਚੂਨਾ ਅਗਲੀ ਖ਼ਬਰ ਠੇਕੇਦਾਰ ਵਲੋਂ ਅਧੂਰੀ ਛੱਡੀ ਸੜਕ 'ਤੇ ਮੀਂਹ ਕਾਰਨ ਪਏ ਟੋਇਆਂ 'ਚੋਂ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ
Ad Position 24