12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਗੁੱਡਵਿਲ ਸਕੂਲ ’ਚ ਕੌਮੀ ਯੁਵਕ ਦਿਵਸ ’ਤੇ ਸਾਹਿਤਕ ਮੁਕਾਬਲੇ ਤੇ ਜਾਗਰੂਕਤਾ ਸਮਾਗਮ

ਬਟਾਲਾ, 12 ਅਗਸਤ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ. ਬੀ.

Ad Position 21
No active advertisement
ਅਜੀਤ ਡੈਸਕ 13-08-2026
ਬਟਾਲਾ, 12 ਅਗਸਤ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ (ਸੀ.ਬੀ.ਐੱਸ.ਈ.) ਦੇ ਰਬਿੰਦਰਨਾਥ ਟੈਗੋਰ ਸਾਹਿਤਕ ਕਲੱਬ ਵਲੋਂ ਰਾਸ਼ਟਰੀ ਯੁਵਕ ਦਿਵਸ ਮੌਕੇ ਸਵਾਮੀ ਵਿਵੇਕਾਨੰਦ ਸਬੰਧੀ ਸਿੱਖਿਆਦਾਇਕ ਸਮਾਗਮ ਕਰਵਾਇਆ ਗਿਆ। ਇਸ ਦਿਵਸ ਦਾ ‘ਖੁਦ ਨੂੰ ਜਗਾਓ, ਦੁਨੀਆਂ ਨੂੰ ਬਦਲੋਂ’ ਬਾਰੇ ਪ੍ਰੋਗਰਾਮ ਇੰਚਾਰਜ ਹਰਪ੍ਰੀਤ ਕੌਰ ਵਲੋਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਵਾਮੀ ਜੀ ਦਾ ਨੌਜਵਾਨਾਂ ਲਈ ਮੁੱਖ ਸੰਦੇਸ਼ ‘ਉੱਠੋ ਜਾਗੋ, ਆਪਣੇ ਆਪ ’ਤੇ ਭਰੋਸਾ, ਨਿਰਭੈਤਾ ਤੇ ਸਰੀਰਕ ਤਾਕਤ, ਇਕ ਸਮੇਂ ਇਕ ਕੰਮ ਕਰੋ, ਨਿਸ਼ਕਾਮ ਸੇਵਾ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਸਵਾਮੀ ਵਿਵੇਕਾਨੰਦ ਜੀ ਬਾਰੇ ਵੀ ਵਿਸਥਾਰ ਪੂਰਵਕ ਚਾਨਣਾ ਪਾਇਆ। ਇਸ ਮੌਕੇ ਪੋਸਟਰ ਬਣਾਉਣ ਤੇ ਕੁਇਜ਼ ਮੁਕਾਬਲੇ ਹੋਏ, ਜਿਸ ’ਚ ਮਨਰੋਜ ਕੌਰ 7ਵੀਂ ਕਲਾਸ ਪਹਿਲਾ ਸਥਾਨ, ਭਵਨੀਤ ਕੌਰ ਨੌਵੀਂ ਕਲਾਸ ਦੂਸਰਾ ਸਥਾਨ, ਸਨਪ੍ਰੀਤ ਕੌਰ 10ਵੀਂ ਜਮਾਤ ਤੀਸਰੇ ਸਥਾਨ ’ਤੇ ਰਹੀ। ਪ੍ਰਿੰਸੀਪਲ ਜਸਬਿੰਦਰ ਕੌਰ ਵਲੋਂ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਤੋਂ ਸਿੱਖਿਆ ਤੇ ਪ੍ਰੇਰਨਾ ਲੈਣ ਦੀ ਅਪੀਲ ਕੀਤੀ ਤੇ ਜੇਤੂਆਂ ਨੂੰ ਸਰਟੀਫਿਕੇਟ ਦਿੱਤੇ ਗਏ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰਿਆੜਕੀ ਪਬਲਿਕ ਸਕੂਲ ਦੀਆਂ ਧੀਆਂ ਨੇ ਖੋ-ਖੋ ਦੇ ਮੈਦਾਨ ’ਚ ਲਹਿਰਾਇਆ ਜਿੱਤ ਦਾ ਪਰਚਮ
Ad Position 24