12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਰਿਆੜਕੀ ਪਬਲਿਕ ਸਕੂਲ ਦੀਆਂ ਧੀਆਂ ਨੇ ਖੋ-ਖੋ ਦੇ ਮੈਦਾਨ ’ਚ ਲਹਿਰਾਇਆ ਜਿੱਤ ਦਾ ਪਰਚਮ

ਬਟਾਲਾ, 12 ਅਗਸਤ (ਸਤਿੰਦਰ ਸਿੰਘ)-ਖੇਡ ਦਾ ਮੈਦਾਨ ਕੇਵਲ ਦੌੜ-ਭੱਜ ਦਾ ਹੀ ਨਹੀਂ, ਸਗੋਂ ਸੰਸਕਾਰਾਂ, ਜਜ਼ਬੇ ਤੇ ਸਮੂਹਿਕ ਸ਼ਕਤੀ ਦਾ ਵੀ ਪ੍ਰਤੀਕ ਹੁੰਦਾ ਹੈ। ਇਸੇ ਭਾਵਨਾ ਨੂੰ ਸਾਕਾਰ ਕਰਦਿਆਂ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਦੀਆਂ ਖਿਡਾਰਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ੋਨ ਹਰਚੋਵਾਲ ਅਧੀਨ ਕਰਵਾਈ ਗਈ 76ਵੀਂ ਜ਼ੋਨਲ ਖੇਡ ਪ੍ਰਤੀਯੋਗਤਾ ਦੇ ਖੋ-ਖੋ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਤੇ ਸਮੁੱਚੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ।

Ad Position 21
No active advertisement
76 ਵੀਂ ਜ਼ੋਨਲ ਖੇਡ ਪ੍ਰਤੀਯੋਗਤਾ ’ਚ ਹਾਸਲ ਕੀਤਾ ਪਹਿਲਾ ਸਥਾਨ 13-08-2026
ਬਟਾਲਾ, 12 ਅਗਸਤ (ਸਤਿੰਦਰ ਸਿੰਘ)-ਖੇਡ ਦਾ ਮੈਦਾਨ ਕੇਵਲ ਦੌੜ-ਭੱਜ ਦਾ ਹੀ ਨਹੀਂ, ਸਗੋਂ ਸੰਸਕਾਰਾਂ, ਜਜ਼ਬੇ ਤੇ ਸਮੂਹਿਕ ਸ਼ਕਤੀ ਦਾ ਵੀ ਪ੍ਰਤੀਕ ਹੁੰਦਾ ਹੈ। ਇਸੇ ਭਾਵਨਾ ਨੂੰ ਸਾਕਾਰ ਕਰਦਿਆਂ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਦੀਆਂ ਖਿਡਾਰਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ੋਨ ਹਰਚੋਵਾਲ ਅਧੀਨ ਕਰਵਾਈ ਗਈ 76ਵੀਂ ਜ਼ੋਨਲ ਖੇਡ ਪ੍ਰਤੀਯੋਗਤਾ ਦੇ ਖੋ-ਖੋ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਤੇ ਸਮੁੱਚੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਟੀਮ ਦੀ ਕਪਤਾਨ ਵਿਸ਼ਾਲੀ ਦੀ ਸੁਲਝੀ ਹੋਈ ਅਗਵਾਈ ਹੇਠ ਖਿਡਾਰਨਾਂ ਏਕਮਪ੍ਰੀਤ ਕੌਰ, ਰਛਲੀਨ ਕੌਰ, ਜਸਨੀਤ ਕੌਰ, ਜਸਮੀਤ ਕੌਰ, ਗੁਰਲੀਨ ਕੌਰ, ਮਨਰੀਤ ਕੌਰ, ਸ਼ੁਭਨੀਤ ਕੌਰ, ਨਵਰੋਜ਼ਪ੍ਰੀਤ ਕੌਰ, ਜਸਮੀਤ ਕੌਰ, ਗੁਰਆਸੀਸ ਕੌਰ ਤੇ ਹਰਲੀਨ ਕੌਰ ਨੇ ਮੈਦਾਨ ’ਚ ਬਿਹਤਰੀਨ ਤਾਲਮੇਲ, ਫੁਰਤੀ ਤੇ ਖੇਡ ਭਾਵਨਾ ਦਾ ਮੁਜ਼ਾਹਰਾ ਕਰਦਿਆਂ ਹਰ ਵਿਰੋਧੀ ਟੀਮ ਨੂੰ ਪਛਾੜਿਆ। ਇਸ ਜਿੱਤ ਪਿੱਛੇ ਕੋਚ ਰਾਜਵਿੰਦਰ ਕੌਰ ਦੀ ਸਖ਼ਤ ਮਿਹਨਤ ਤੇ ਬਾਰੀਕ ਸਿਖਲਾਈ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਖਿਡਾਰਨਾਂ ਨੂੰ ਪੂਰੇ ਟੂਰਨਾਮੈਂਟ ਦੌਰਾਨ ਸੇਧ ਦਿੱਤੀ। ਖਿਡਾਰਨਾਂ ਦੀ ਲਗਨ ਤੇ ਕੋਚਿੰਗ ਸਟਾਫ਼ ਦੀ ਮਿਹਨਤ ਦੇ ਸੁਮੇਲ ਨੇ ਇਹ ਟਰਾਫੀ ਸਕੂਲ ਦੇ ਨਾਂਅ ਕੀਤੀ ਅਤੇ ਜ਼ਿਲ੍ਹਾ ਪੱਧਰ ਲਈ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਅਤੇ ਡਾਇਰੈਕਟਰ ਮਨਪ੍ਰੀਤ ਕੌਰ ਵਿਰਕ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਆਖਿਆ ਕਿ ਸੰਸਥਾ ਹਮੇਸ਼ਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹੇਗੀ। ਇਸ ਮੌਕੇ ਰਿਆੜਕੀ ਕਾਲਜ ਤੁਗਲਵਾਲਾ ਦੇ ਪ੍ਰਿੰਸੀਪਲ ਸ: ਸਵਰਨ ਸਿੰਘ ਵਿਰਕ ਨੇ ਵੀ ਖਿਡਾਰਨਾਂ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅਜਿਹੀਆਂ ਜਿੱਤਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ ਅਤੇ ਆਤਮਵਿਸ਼ਵਾਸ ਪੈਦਾ ਕਰਦੀਆਂ ਹਨ। ਪ੍ਰਿੰਸੀਪਲ ਇੰਦਰਜੀਤ ਕੌਰ ਤੇ ਖੇਡ ਵਿਭਾਗ ਦੇ ਮੁਖੀ ਜਤਿੰਦਰ ਕੁਮਾਰ ਨੇ ਵੀ ਖਿਡਾਰਨਾਂ ਤੇ ਕੋਚ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਸਕੂਲ ਪ੍ਰਬੰਧਕਾਂ ਤੇ ਸਮੂਹ ਸਟਾਫ਼ ਨੇ ਜੇਤੂ ਟੀਮ ਤੇ ਖਿਡਾਰਨਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਸਕੂਲ ਵਲੋਂ ਜੇਤੂ ਖਿਡਾਰਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁੱਡਵਿਲ ਸਕੂਲ ’ਚ ਕੌਮੀ ਯੁਵਕ ਦਿਵਸ ’ਤੇ ਸਾਹਿਤਕ ਮੁਕਾਬਲੇ ਤੇ ਜਾਗਰੂਕਤਾ ਸਮਾਗਮ ਅਗਲੀ ਖ਼ਬਰ ਧਰਤੀ ’ਤੇ ਖੁੱਲ੍ਹੇ ਪਏ ਟ੍ਰਾਂਸਫਾਰਮਰ ਦੇ ਰਹੇ ਵੱਡੇ ਹਾਦਸਿਆਂ ਨੂੰ ਸੱਦਾ * ਪਾਵਰਕਾਮ ਕੁੰਭਕਰਨੀ ਨੀਂਦ ਸੁੱਤਾ
Ad Position 24