12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਧਰਤੀ ’ਤੇ ਖੁੱਲ੍ਹੇ ਪਏ ਟ੍ਰਾਂਸਫਾਰਮਰ ਦੇ ਰਹੇ ਵੱਡੇ ਹਾਦਸਿਆਂ ਨੂੰ ਸੱਦਾ * ਪਾਵਰਕਾਮ ਕੁੰਭਕਰਨੀ ਨੀਂਦ ਸੁੱਤਾ

ਦੀਨਾਨਗਰ, 12 ਅਗਸਤ (ਸ਼ਾਮ ਸਿੰਘ ਘੁੰਮਣ)-ਪੰਜਾਬ ਦੇ ਬਿਜਲੀ ਵਿਭਾਗ ਦੀ ਖਪਤਕਾਰ ਸੇਵਾਵਾਂ ਤੇ ਜਨਤਾ ਦੀ ਸੁਰੱਖਿਆ ਦੇ ਮਾਮਲੇ ਵਿਚ ਦਿਨੋਂ ਦਿਨ ਨਿੱਘਰਦੀ ਸਥਿਤੀ ਦਰਮਿਆਨ ਦੀਨਾਨਗਰ ਖੇਤਰ ’ਚ ਪਾਵਰਕਾਮ ਦੀ ਅਣਗਹਿਲੀ ਤੇ ਪ੍ਰਬੰਧਕੀ ਨਲਾਇਕੀ ਦੀ ਅਜਿਹੀ ਖੌਫ਼ਨਾਕ ਤਸਵੀਰ ਸਾਹਮਣੇ ਆਈ ਹੈ ਜੋ ਕਿਸੇ ਵੇਲੇ ਕਿਸੇ ਵੀ ਵੱਡੀ ਅਣਸੁਖਾਵੀਂ ਘਟਨਾ ਦਾ ਕਾਰਨ ਬਣ ਸਕਦੀ ਹੈ। ਪਾਵਰਕਾਮ ਵਲੋਂ ਸੁਰੱਖਿਆ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਬਿਜਲੀ ਦੇ ਹਾਈ ਵੋਲਟੇਜ ਟ੍ਰਾਂਸਫਾਰਮਰ ਸਿੱਧੇ ਧਰਤੀ ‘ਤੇ ਖੁੱਲ੍ਹੇਆਮ ਰੱਖੇ ਹੋਏ ਹਨ।

Ad Position 21
No active advertisement
ਅਜੀਤ ਡੈਸਕ 13-08-2026
ਦੀਨਾਨਗਰ, 12 ਅਗਸਤ (ਸ਼ਾਮ ਸਿੰਘ ਘੁੰਮਣ)-ਪੰਜਾਬ ਦੇ ਬਿਜਲੀ ਵਿਭਾਗ ਦੀ ਖਪਤਕਾਰ ਸੇਵਾਵਾਂ ਤੇ ਜਨਤਾ ਦੀ ਸੁਰੱਖਿਆ ਦੇ ਮਾਮਲੇ ਵਿਚ ਦਿਨੋਂ ਦਿਨ ਨਿੱਘਰਦੀ ਸਥਿਤੀ ਦਰਮਿਆਨ ਦੀਨਾਨਗਰ ਖੇਤਰ ’ਚ ਪਾਵਰਕਾਮ ਦੀ ਅਣਗਹਿਲੀ ਤੇ ਪ੍ਰਬੰਧਕੀ ਨਲਾਇਕੀ ਦੀ ਅਜਿਹੀ ਖੌਫ਼ਨਾਕ ਤਸਵੀਰ ਸਾਹਮਣੇ ਆਈ ਹੈ ਜੋ ਕਿਸੇ ਵੇਲੇ ਕਿਸੇ ਵੀ ਵੱਡੀ ਅਣਸੁਖਾਵੀਂ ਘਟਨਾ ਦਾ ਕਾਰਨ ਬਣ ਸਕਦੀ ਹੈ। ਪਾਵਰਕਾਮ ਵਲੋਂ ਸੁਰੱਖਿਆ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਬਿਜਲੀ ਦੇ ਹਾਈ ਵੋਲਟੇਜ ਟ੍ਰਾਂਸਫਾਰਮਰ ਸਿੱਧੇ ਧਰਤੀ ‘ਤੇ ਖੁੱਲ੍ਹੇਆਮ ਰੱਖੇ ਹੋਏ ਹਨ।ਬਿਨ੍ਹਾਂ ਕਿਸੇ ਸੁਰੱਖਿਆ ਕਵਰ, ਚਾਰਦੀਵਾਰੀ ਜਾਂ ਲੋਹੇ ਦੀ ਜਾਲੀ ਦੇ ਮੌਤ ਦਾ ਇਹ ਖੁੱਲ੍ਹਾ ਸਮਾਨ ਬਿਜਲੀ ਵਿਭਾਗ ਦੀ ਲਾਪਰਵਾਹੀ ਦੀ ਤਸਵੀਰ ਤਾਂ ਬਿਆਨ ਕਰ ਹੀ ਰਿਹਾ ਹੈ, ਸਗੋਂ ਰਾਹਗੀਰਾਂ, ਮਾਸੂਮ ਬੱਚਿਆਂ ਅਤੇ ਬੇਜ਼ੁਬਾਨ ਪਸ਼ੂਆਂ ਦੇ ਸਿਰ ’ਤੇ ਹਰ ਵੇਲੇ ਕਾਲ ਬਣ ਕੇ ਮੰਡਰਾ ਰਿਹਾ ਹੈ ਅਤੇ ਇੰਜ ਜਾਪਦਾ ਹੈ, ਜਿਵੇਂ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀ ਅੱਖਾਂ ਮੀਟ ਕੇ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੇ ਹੋਣ । ਨਿਯਮਾਂ ਅਨੁਸਾਰ ਬਿਜਲੀ ਦੇ ਟ੍ਰਾਂਸਫਾਰਮਰਾਂ ਨੂੰ ਲੋਹੇ ਦੇ ਖੰਬਿਆਂ ’ਤੇ ਉਚਾਈ ’ਤੇ ਲਗਾਇਆ ਜਾਣਾ ਚਾਹੀਦਾ ਹੈ ਜਾਂ ਫਿਰ ਉਨ੍ਹਾਂ ਦੇ ਆਲੇ-ਦੁਆਲੇ ਮਜ਼ਬੂਤ ਚਾਰਦੀਵਾਰੀ ਤੇ ਕੰਡਿਆਲੀ ਤਾਰ ਲਗਾਈ ਜਾਣੀ ਲਾਜ਼ਮੀ ਹੈ। ਪਰ ਦੀਨਾਨਗਰ-ਬਹਿਰਾਮਪੁਰ ਰੋਡ ’ਤੇ ਪਿੰਡ ਅਵਾਂਖਾ ਵਿਖੇ ਦੀਨਾਨਗਰ ਬੱਸ ਸਟੈਂਡ ਨੇੜੇ ਰੇਲਵੇ ਰੋਡ ਉੱਤੇ ਅਤੇ ਦੁਸ਼ਹਿਰਾ ਗਰਾਉਂਡ ਨੇੜੇ ਜਮੀਨ ’ਤੇ ਪਏ ਅਤੇ ਘਾਹ ਫੂਸ ਹੇਠਾਂ ਦੱਬੇ ਟਰਾਂਸਫਾਰਮਰਾਂ ਨੂੰ ਵੇਖ ਕੇ ਕਿਤੇ ਵੀ ਇੰਜ ਨਹੀਂ ਲੱਗਦਾ ਕਿ ਪਾਵਰਕਾਮ ਦੇ ਅਧਿਕਾਰੀਆਂ ਨੇ ਅਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਈ ਹੋਵੇ। ਇਸ ਲਾਪਰਵਾਹੀ ਖਿਲਾਫ ਰੋਸ ਪ੍ਰਗਟ ਕਰਦਿਆਂ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਟ੍ਰਾਂਸਫਾਰਮਰ ਉਸ ਜਗ੍ਹਾ ‘ਤੇ ਸਥਿਤ ਹਨ, ਜਿੱਥੇ ਆਮ ਲੋਕਾਂ ਤੇ ਖੇਡਦੇ ਬੱਚਿਆਂ ਦੀ ਹਰ ਵੇਲੇ ਆਵਾਜਾਈ ਰਹਿੰਦੀ ਹੈ। ਛੋਟੇ ਬੱਚੇ ਖੇਡਦੇ ਹੋਏ ਅਕਸਰ ਅਣਜਾਣੇ ਵਿਚ ਇਨ੍ਹਾਂ ਦੇ ਨੇੜੇ ਚਲੇ ਜਾਂਦੇ ਹਨ। ਇਸ ਤੋਂ ਇਲਾਵਾ ਗਲੀਆਂ ਵਿਚ ਘੁੰਮਦੇ ਬੇਸਹਾਰਾ ਪਸ਼ੂ ਵੀ ਕਈ ਵਾਰ ਇਨ੍ਹਾਂ ਖੁੱਲ੍ਹੇ ਟ੍ਰਾਂਸਫਾਰਮਰਾਂ ਨਾਲ ਟਕਰਾ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਇੰਜ ਲੱਗਦਾ ਹੈ ਜਿਵੇਂ ਪਾਵਰਕਾਮ ਵਿਭਾਗ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਇੰਤਜ਼ਾਰ ਕਰ ਰਿਹਾ ਹੈ, ਕਿਉਂਕਿ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਅਧਿਕਾਰੀਆਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਸਥਾਨਕ ਸਮਾਜ ਸੇਵੀਆਂ ਤੇ ਮੋਹਤਬਰਾਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਧਰਤੀ ’ਤੇ ਪਏ ਟ੍ਰਾਂਸਫਾਰਮਰਾਂ ਦੇ ਦੁਆਲੇ ਮਜ਼ਬੂਤ ਸੁਰੱਖਿਆ ਕਵਰ ਲਗਾਏ ਜਾਣ ਅਤੇ ਘਾਹ-ਫੂਸ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰਿਆੜਕੀ ਪਬਲਿਕ ਸਕੂਲ ਦੀਆਂ ਧੀਆਂ ਨੇ ਖੋ-ਖੋ ਦੇ ਮੈਦਾਨ ’ਚ ਲਹਿਰਾਇਆ ਜਿੱਤ ਦਾ ਪਰਚਮ ਅਗਲੀ ਖ਼ਬਰ ਵਰਲਡ ਵੀਜ਼ਾ ਹੱਬ ਨੇ ਵਿਦਿਆਰਥਣ ਦਾ ਯੂ.ਕੇ ਦਾ ਲਾਟਰੀ ਵੀਜ਼ਾ ਲਗਵਾਇਆ * ਯੂ.ਕੇ ਦੇ ਸਤੰਬਰ ਇਨਟੇਕ ਵਿਦਿਆਰਥੀ ਕਰਨ ਅਪਲਾਈ-...
Ad Position 24